June 23, 2024

Chandigarh Headline

True-stories

ਸਾਬਕਾ ਅਧਿਕਾਰੀ ਸਵ. ਰਣਜੀਤ ਸਿੰਘ ਦੀ ਪਤਨੀ ਮਹਿਲਾਵਾਂ ਦੇ ਵੱਡੇ ਸਮੂਹ ਨਾਲ ਹੋਏ ਆਪ ਵਿੱਚ ਸ਼ਾਮਲ

1 min read

ਮੋਹਾਲੀ, 14 ਫ਼ਰਵਰੀ, 2022: ਆਪ ਪਾਰਟੀ ਦੇ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਉਮੀਦਵਾਰ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਸਮਰਥਨ ਵਿਚ ਲਗਭਗ ਸਭਨਾਂ ਫ਼ਿਰਕੇ ਅਤੇ ਧਰਮਾਂ ਨਾਲ ਸਬੰਧਤ ਵਿਅਕਤੀਆਂ ਵੱਲੋਂ ਐਲਾਨ ਕੀਤੇ ਜਾ ਰਹੇ ਹਨ। ਉਥੇ ਸਾਬਕਾ ਈ. ਟੀ. ਓ.- ਰਣਜੀਤ ਸਿੰਘ ਦੀ ਪਤਨੀ ਬੀਬੀ ਮਨਜੀਤ ਕੌਰ ਵੱਲੋਂ ਵੱਡੀ ਗਿਣਤੀ ਵਿਚ ਮਹਿਲਾਵਾਂ ਦੇ ਸਮੂਹ ਦੇ ਨਾਲ ਆਪ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਤੇ ਆਪ ਨੇਤਾ ਅਤੇ ਉਮੀਦਵਾਰ ਵਿਧਾਨ ਸਭਾ ਹਲਕਾ ਮੁਹਾਲੀ- ਕੁਲਵੰਤ ਸਿੰਘ ਦੀ ਪਤਨੀ ਮੈਡਮ ਜਸਵੰਤ ਕੌਰ ਅਤੇ ਸੀਨੀਅਰ ਆਪ ਨੇਤਾ ਵਿਨੀਤ ਵਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਨੇਤਾ ਵਿਨੀਤ ਵਰਮਾ ਨੇ ਸਪੱਸ਼ਟ ਕਿਹਾ ਕਿ ਬੀਬੀ ਮਨਜੀਤ ਕੌਰ ਮਹਿਲਾਵਾਂ ਦੇ ਇੱਕ ਵੱਡੇ ਸਮੂਹ ਦੇ ਨਾਲ ਅੱਜ ਆਪ ਵਿਚ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਆਪ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਤੇ ਦਿੱਲੀ ਸਰਕਾਰ ਦੇ ਦਿੱਲੀ ਮਾਡਲ ਨੂੰ ਦੇਖਦੇ ਹੋਏ ਬਿਨਾਂ ਸ਼ਰਤ ਆਪ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ ।

ਵਿਨੀਤ ਵਰਮਾ ਨੇ ਕਿਹਾ ਕਿ ਮੈਡਮ ਮਨਜੀਤ ਕੌਰ ਆਪਣੇ ਵਾਰਡ ਅਤੇ ਫੇਸ-2 ਤੋਂ ਇਲਾਵਾ ਮੋਹਾਲੀ ਵਿਧਾਨ ਸਭਾ ਹਲਕੇ ਦੇ ਵਿੱਚ ਮਹਿਲਾਵਾਂ ਦੇ ਨਾਲ ਘਰ -ਘਰ ਜਾ ਕੇ ਕੁਲਵੰਤ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਅਤੇ ਕੁਲਵੰਤ ਸਿੰਘ ਦੀ ਜਿੱਤ ਯਕੀਨੀ ਬਣਾਉਣਗੇ। ਆਪ ਉਮੀਦਵਾਰ ਕੁਲਵੰਤ ਸਿੰਘ ਦੀ ਪਤਨੀ ਉੱਘੇ ਸਮਾਜ ਸੇਵੀ ਮੈਡਮ ਜਸਵੰਤ ਕੌਰ ਨੇ ਕਿਹਾ ਕਿ ਮਨਜੀਤ ਕੌਰ ਜੀ ਦੇ ਆਪ ਵਿੱਚ ਸ਼ਾਮਲ ਹੋਣ ਦੇ ਨਾਲ ਬਿਨਾਂ ਸ਼ੱਕ ਉਨ੍ਹਾਂ ਦੇ ਪਤੀ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ।

ਮੈਡਮ ਮਨਜੀਤ ਕੌਰ ਦੀ ਆਪ ਵਿੱਚ ਸ਼ਮੂਲੀਅਤ ਹੋਰਨਾਂ ਮਹਿਲਾਵਾਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ ਅਤੇ ਆਉਂਦੇ ਦਿਨਾਂ ਵਿੱਚ ਹੋਰ ਵੀ ਮਹਿਲਾਵਾਂ ਆਪ ਦੀ ਇਸ ਮੁਹਿੰਮ ਦਾ ਹਿੱਸਾ ਬਣਨਗੀਆਂ । ਇਸ ਮੌਕੇ ਤੇ ਮਨਜੀਤ ਕੌਰ ਪਤਨੀ ਰਣਜੀਤ ਸਿੰਘ ਤੋਂ ਇਲਾਵਾ ਕੇਵਲ ਸਿੰਘ, ਲਖਵੀਰ ਸਿੰਘ, ਹਰਵਿੰਦਰਜੀਤ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਗੁਰਵਿੰਦਰ ਕੌਰ, ਬਸੰਤ ਸਿੰਘ, ਸਤਵਿੰਦਰ ਸਿੰਘ, ਅਜਾਇਬ ਸਿੰਘ, ਕਿਰਪਾਲ ਸਿੰਘ, ਮੋਨਾ ਜਿੰਦਲ ਨਾਲ ਪਰਿਵਾਰ, ਗੁਰਵੀਰ ਸਿੰਘ, ਨਿਖਿਲ ਵਰਮਾ, ਲਵਪ੍ਰੀਤ ਸਿੰਘ, ਆਯੂਸ਼, ਵਨੀਤ ਸ਼ਰਮਾ, ਅਮਰਜੀਤ ਵਾਲੀਆ, ਵਰਿੰਦਰ ਸਿੰਘ ਬੇਦੀ, ਜੀ ਐਸ ਮਾਨ, ਸਵਰਨ ਲਤਾ, ਹਰਵਿੰਦਰ ਸੋਨੀਆ, ਅਤੁਲ ਸ਼ਰਮਾ ਵੀ ਹਾਜ਼ਰ ਸਨ ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..