October 16, 2024

Chandigarh Headline

True-stories

ਐਸ.ਏ.ਐਸ ਨਗਰ ਪੁਲਿਸ ਵੱਲੋ ਬੈਕ ਲੁੱਟਣ ਵਾਲੇ ਗਰੋਹ ਦਾ ਪਰਦਾਫਾਸ਼, ਦੋ ਦੋਸ਼ੀ ਗ੍ਰਿਫਤਾਰ

ਐਸ.ਏ.ਐਸ.ਨਗਰ, 23 ਮਈ, 2022: ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਨੇ ਦੱਸਿਆ ਕਿ ਲੁਟੇਰਿਆਂ ਵੱਲੋ ਮਿਤੀ 04/05 ਮਈ 2022 ਦੀ ਦਰਮਿਆਨੀ ਰਾਤ ਨੂੰ ਸੈਂਟਰਲ ਕੋਆਪਰੇਟਿਵ ਬੈਂਕ, ਘੜੂੰਆਂ ਦੀ ਕੰਧ ਨੂੰ ਪਾੜ ਲਗਾ ਕੇ 18,00,000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਸੀ। ਜਿਸ ਸਬੰਧੀ ਮੁਕੱਦਮਾਂ ਨੰਬਰ 89 ਮਿਤੀ 05.05.2022 ਅ/ਧ 457,380, 34 ਹਿੰਦ: ਦੰ:, ਥਾਣਾ ਸਦਰ ਖਰੜ ਦਰਜ ਰਜਿਸਟਰ ਕੀਤਾ ਗਿਆ ਸੀ। ਮੁਕੱਦਮਾਂ ਹਜਾ ਵਿੱਚ ਦੋਸ਼ੀ ਮੋਹਿਤ ਸ਼ਰਮਾਂ ਪੁੱਤਰ ਦਿਨੇਸ਼ ਸ਼ਰਮਾਂ ਵਾਸੀ ਪਿੰਡ ਅਲੀਗੜ ਜਰਗਮਾਂ, ਉੱਤਰ ਪ੍ਰਦੇਸ਼ ਅਤੇ ਅਜੇ ਕੁਮਾਰ ਪੁੱਤਰ ਬੀਰਾਂ ਵਾਸੀ ਪਿੰਡ ਕਰਸ਼ਿੰਦੋ, ਹਰਿਆਣਾਂ ਨੂੰ ਰੰਧਾਵਾਂ ਰੋਡ ਟੀ ਪੁਆਇੰਟ ਸੋਹਾਣਾ, ਮੋਹਾਲੀ ਤੋਂ ਸਮੇਤ ਸਪਲੈਂਡਰ ਮੋਟਰਸਾਇਕਲ, ਕਟਰ ਅਤੇ ਗ੍ਰਾਈਂਡੰਰ ਮਸ਼ੀਨ ਦੇ ਗ੍ਰਿਫਤਾਰ ਕੀਤਾ ਗਿਆ। ਇਹ ਦੋਵੇਂ ਦੌਸ਼ੀ ਅੰਤਰਰਾਜੀ ਗਰੋਹ ਦੇ ਮੈਂਬਰ ਹਨ।

ਐਸ.ਐਸ.ਪੀ, ਮੋਹਾਲੀ ਨੇ ਵਧੇਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਗਰੋਹ ਦੇ ਤਿੰਨ ਹੋਰ ਮੈਂਬਰ ਜੋ ਬੈਂਕ ਡਕੈਤੀ ਵਿੱਚ ਸ਼ਾਮਲ ਹਨ, ਨੂੰ ਤਸਦੀਕ ਕਰ ਲਿਆ ਗਿਆ ਹੈ, ਜਿਨ੍ਹਾ ਦੇ ਨਾਮ ਅਮਿਤ ਉਰਫ ਟੋਕਨ, ਅਨਿਲ ਅਤੇ ਮੀਚੀ ਸਾਰੇ ਵਾਸੀਆਨ ਜਿਲ੍ਹਾ ਜੀਂਦ, ਹਰਿਆਣਾ ਹਨ, ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਇੱਕ ਅੰਤਰਰਾਜੀ ਗਰੋਹ ਹੈ, ਜੋ ਪਹਿਲਾ ਵੀ ਵੱਖ ਵੱਖ ਰਾਜਾ ਵਿੱਚ ਬੈਂਕ ਚੋਰੀ ਦੀਆਂ ਕਈ ਵਾਰਦਾਤਾ ਨੂੰ ਅੰਜਾਮ ਦੇ ਚੁੱਕਾ ਹੈ। ਇਨ੍ਹਾ ਖਿਲਾਫ ਦਰਜਨ ਤੋ ਵੱਧ ਅਪਰਾਧਿਕ ਮਾਮਲੇ ਦਰਜ ਹਨ। ਅਗਲੀ ਤਫਤੀਸ਼ ਜਾਰੀ ਹੈ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..