December 12, 2024

Chandigarh Headline

True-stories

ਤਿੰਨ ਦੋਸ਼ੀਆ ਨੂੰ ਪੋ੍ਰਡਕਸ਼ਨ ਵਰੰਟ ਤੇ ਲਿਆ ਕੇ ਵਿੱਕੀ ਮਿੱਡੂਖੇੜਾ ਕਤਲ ਵਿੱਚ ਵਰਤੇ ਨਜਾਇਜ ਅਸਲੇ ਅਤੇ ਆਈ. 20 ਗੱਡੀ ਕੀਤੀ ਬ੍ਰਾਮਦਗੀ

1 min read

ਐਸ.ਏ.ਐਸ. ਨਗਰ, 9 ਮਈ, 2022: ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਮੁਤਾਬਿਕ ਮਨਪ੍ਰੀਤ ਸਿੰਘ, ਐਸ.ਪੀ (ਦਿਹਾਤੀ), ਸੁਖਨਾਜ ਸਿੰਘ, ਡੀ.ਐਸ.ਪੀ (ਸਿਟੀ-1), ਗੁਰਚਰਨ ਸਿੰਘ, ਡੀ.ਐਸ.ਪੀ (ਸਬ- ਡਵੀਜਨ ਮੋਰਿੰਡਾ) ਦੀ ਰਹਿਨੁਮਾਈ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਈ.ਓ ਵਿੰਗ ਅਤੇ ਇੰਸਪੈਕਟਰ ਨਵੀਨਪਾਲ ਸਿੰਘ ਲਹਿਲ, ਮੁੱਖ ਅਫਸਰ ਥਾਣਾ ਮਟੋਰ ਵੱਲੋ ਮੁੱਕਦਮਾ ਨੰਬਰ 168 ਮਿਤੀ 07-08-2021 ਅ/ਧ 302,34,473,120ਬੀ ਆਈ.ਪੀ.ਸੀ., 25/27 ਅਰਮਸ ਐਕਟ ਥਾਣਾ ਮਟੋਰ ਜੋ ਇਸ ਮੁੱਕਦਮੇ ਵਿੱਚ ਅਗਸਤ 2021 ਵਿੱਚ ਐਸ.ਓ.ਈ. ਦੇ ਪ੍ਰੈਜੀਡੈਂਟ ਵਿਕਰਮਜੀਤ ਸਿੰਘ ਉੱਰਫ ਵਿੱਕੀ ਮਿੱਡੂਖੇੜਾ ਦਾ ਕਤਲ ਅਣਪਛਾਤੇ ਵਿਅਕਤੀਆ ਵੱਲੋ ਕੀਤਾ ਗਿਆ ਸੀ। ਜੋ ਇਸ ਕਤਲ ਦੀ ਜਿੰਮੇਵਾਰੀ ਬੰਬੀਹਾ ਗਰੁੱਪ ਨੇ ਇੱਕ ਫੇਸਬੁੱਕ ਪੋਸਟ ਰਾਹੀ ਲਈ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਸ਼ਾਰਪ ਸ਼ੂਟਰਾ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੇ ਗਏ ਨਜਾਇਜ ਅਸਲੇ ਅਤੇ ਆਈ. 20 ਗੱਡੀ ਨੂੰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮਿਤੀ 25-04-2022 ਨੂੰ ਮੁਕੱਦਮਾ ਹਜਾ ਦੇ ਹੇਠ ਲਿਖੇ ਤਿੰਨੋ ਦੋਸ਼ੀਆ ਨੂੰ ਤਿਹਾੜ ਜੇਲ ਦਿੱਲੀ ਤੋ ਪੋ੍ਰਡਕਸ਼ਨ ਵਰੰਟ ਪਰ ਲਿਆ ਮੁੱਕਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। 1) ਅਨਿੱਲ ਉੱਰਫ ਲੱਠ ਪੁੱਤਰ ਸੂਰਜ ਭਾਨ ਘਾਲੋਟ ਕੋਮ ਜਾਟ ਵਾਸੀ #332 ਪਿੰਡ ਕਾਕਰੋਲਾ ਦਵਾਰਕਾ ਨੋਰਥ ਨਿਊ ਦਿੱਲੀ 2) ਸੱਜਣ ਉੱਰਫ ਭੋਲੂ ਪੁੱਤਰ ਦਾਰੇ ਸਿੰਘ ਵਾਸੀ ਪਿੰਡ ਵਿਸਾਨ ਜ਼ਿਲ੍ਹਾ ਝੱਜਰ ਹਰਿਆਣਾ 3) ਅਜੇ ਉੱਰਫ ਸੰਨੀ ਉੱਰਫ ਲੈਫਟੀ ਪੁੱਤਰ ਸੁਭਾਸ਼ ਵਾਸੀ ਪਿੰਡ ਉਮਰੀ, ਕੁਰੂਕਸ਼ੇਤਰਾ, ਹਰਿਆਣਾ ਦੋਰਾਨੇ ਪੁਲਿਸ ਰਿਮਾਂਡ ਦੋਸ਼ੀਆ ਪਾਸੋ ਡੂੰਘਾਈ ਨਾਲ ਪੁੱਛਗਿੱਛ ਕਰਦੇ ਹੋਏ ਉਹਨਾ ਪਾਸੋ ਕਤਲ ਦੀ ਵਾਰਦਾਤ ਵਿੱਚ ਵਰਤੀ ਗਈ ਆਈ. 20 ਕਾਰ ਜਿਸ ਤੇ ਦੋਸ਼ੀਆ ਨੇ ਜਾਅਲੀ ਨੰਬਰ ਲਗਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਵਾਰਦਾਤ ਵਿੱਚ ਵਰਤੇ ਗਏ ਤਿੰਨ ਦੇਸੀ ਪਿਸਟਲ .30 ਬੋਰ ਸਮੇਤ 6 ਜਿੰਦਾ ਰੋਦ, ਇੱਕ ਦੇਸੀ ਪਿਸਟਲ 9 ਐਮ.ਐਮ. ਸਮੇਤ 2 ਜਿੰਦਾ ਰੋਦ ਬ੍ਰਾਮਦ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਤਿੰਨੋ ਦੋਸ਼ੀ ਜੋ ਕਿ ਗੈਂਗਸਟਰ ਕੋਸ਼ਲ ਚੋਧਰੀ, ਅਮਿਤ ਡਾਗਰ ਦੀ ਗੈਂਗ ਦੇ ਮੈਂਬਰ ਹਨ।ਬੰਬੀਹਾ ਗਰੁੱਪ ਦੇ ਸਰਗਰਮ ਮੈਂਬਰ ਗੈਂਗਸਟਰ ਲੱਕੀ ਪਡਿਆਲ ਬਾਹਰਲੇ ਦੇਸ਼ ਵਿੱਚੋ ਆਪਣੇ ਸੂਤਰਾ ਰਾਹੀ ਗੈਂਗ ਨੂੰ ਆਪਰੇਟ ਕਰਦਾ ਹੈ ਅਤੇ ਗੈਂਗਸਟਰ ਕੋਸ਼ਲ ਚੋਧਰੀ, ਅਮਿਤ ਡਾਗਰ ਅਤੇ ਗੈਂਗਸਟਰ ਲੱਕੀ ਪਡਿਆਲ ਆਪਸ ਵਿੱਚ ਦੋਸਤ ਹਨ ਜਿਸ ਤੇ ਕਹਿਣ ਤੇ ਉਪਰੋਕਤ ਤਿੰਨੋ ਦੋਸ਼ੀਆ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਇਹਨਾ ਦੋਸ਼ੀਆ ਖਿਲਾਫ ਪਹਿਲਾ ਵੀ ਕਤਲ, ਇਰਾਦਾ ਕਤਲ ਅਤੇ ਲੜਾਈ ਝਗੜਿਆ ਦੇ ਕਾਫੀ ਮੁੱਕਦਮੇ ਪੰਜਾਬ, ਹਰਿਆਣਾ, ਦਿੱਲੀ ਆਦਿ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਰਜਿਸਟਰ ਹਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..