July 27, 2024

Chandigarh Headline

True-stories

ਸਰਕਾਰੀ ਹਾਈ ਸਕੂਲ ’ਚ ਲਗਾਇਆ ਗਿਆ ਯੋਗਾ ਸੈਮੀਨਰ ਕੈਂਪ

1 min read

ਐਸ.ਏ.ਐਸ ਨਗਰ / ਡੇਰਾਬਸੀ 5 ਮਈ, 2022: ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਬਣਾਉਂਣ ਦੇ ਉਦੇਸ਼ ਨਾਲ ਸਰਕਾਰੀ ਹਾਈ ਸਕੂਲ ਜਵਾਹਰਪੁਰ ਵਿਖੇ ਯੋਗਾ ਸੈਮੀਨਰ ਕੈਂਪ ਆਯੋਜਿਤ ਕੀਤਾ ਗਿਆ । ਯੋਗਾ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਯੋਗ ਦੇ ਵੱਖ – ਵੱਖ ਆਸਣਾ ਅਤੇ ਉਨ੍ਹਾਂ ਤੋਂ ਮਿਲਣ ਵਾਲੇ ਲਾਭਾ ਬਾਰੇ ਜਾਗਰੂਕ ਕੀਤਾ ਗਿਆ ।

ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੁੱਖ ਅਧਿਆਪਕ ਅਨੀਤਾ ਗਰਗ ਨੇ ਦੱਸਿਆ ਕਿ ਬੱਚਿਆ ਨੂੰ ਸਿਹਤ ਪੱਖੀ ਜਾਗਰੂਕ ਅਤੇ ਤੰਦਰੁਸਤ ਸਰੀਰ ਦੇ ਮਾਲਕ ਬਣਾਉਣ ਲਈ ਸਰਕਾਰੀ ਹਾਈ ਸਕੂਲ ਜਵਾਹਰਪੁਰ (ਡੇਰਾਬਸੀ) ਵਿਖੇ ਯੋਗ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਬੱਚਿਆ ਨੂੰ ਮਾਨਸਿਕ ਤੌਰ ‘ਤੇ ਤਰੋਤਾਜਾ ਬਣਾਉਣ ਲਈ ਯੋਗਾਸਨ ਦਾ ਅਭਿਆਸ ਕਰਵਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਯੋਗਾ ਸਰੀਰ, ਮਨ ਅਤੇ ਆਤਮਾ ਨੂੰ ਕਾਬੂ ਕਰਨ ਦਾ ਸਭ ਤੋਂ ਉੱਤਮ ਸਾਧਨ ਹੈ ।

ਇਸ ਮੌਕੇ ਵਧੇਰੇ ਜਾਣਕਾਰੀ ਦਿੰਦੇ ਹੋਏ ਡੀ.ਪੀ.ਈ ਰਵਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਦਿਨੋਂ-ਦਿਨ ਵੱਧ ਰਹੇ ਤਣਾਅ ਨੂੰ ਘੱਟ ਕਰਨ, ਚੁਸਤੀ ਲਿਆਉਣ, ਆਤਮ-ਵਿਸ਼ਵਾਸ ਪੈਦਾ ਕਰਨ, ਪ੍ਰਤੀਰੋਧਕ ਸ਼ਕਤੀ ਵਧਾਉਣ ਅਤੇ ਮਾਨਸਿਕ ਲਾਭਾਂ ਲਈ ਕਪਾਲਭਾਤੀ, ਸੂਰਜ ਨਮਸਕਾਰ, ਤਾੜ ਆਸਨ, ਵੀਰਭਦਰਾਸਨ ਯੋਗਾਸਨ ਅਤੇ ਲਾਫਟਰ ਥੈਰੇਪੀ ਆਦਿ ਆਸਣ ਵਿਦਿਆਰਥੀਆਂ ਨੂੰ ਕਰਵਾਏ ਗਏ ਹਨ ।

ਉਨ੍ਹਾਂ ਕਿਹਾ ਕਿ ਗਲਤ ਖੁਰਾਕ ਕਾਰਨ ਵਿਗੜ ਰਹੀ ਪਾਚਨ ਪ੍ਰਣਾਲੀ ਨੂੰ ਠੀਕ ਕਰਨ ਅਤੇ ਇਨਸਾਨ ਨੂੰ ਖੁਸ਼ ਅਤੇ ਤਣਾਅ ਮੁਕਤ ਰਹਿਣ ਲਈ ਯੋਗਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੇਧ ਦਿੰਦਿਆ ਦੱਸਿਆ ਕਿ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿਚ ਸ਼ਾਮਲ ਕਰ ਕੇ ਅਸੀਂ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਰਹਿ ਸਕਦੇ ਹਾ ।

ਇਸ ਮੌਕੇ ਡਾ.ਅਨੁਪਮਾ ਮੁਕੰਦਪੁਰ, ਅਸੀਨ ਸ਼ਰਮਾ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..