February 24, 2024

Chandigarh Headline

True-stories

ਸੈਕਟਰ 70 ਵਿੱਚ 75 ਫੀਸਦੀ ਬੰਦ ਸਟਾਰਮ ਲਾਈਨ ਦੀ ਸਫਾਈ ਹੋਈ ਮੁਕੰਮਲ

ਮੋਹਾਲੀ, 2 ਮਈ, 2022: ਪਿਛਲੇ ਸਾਲਾਂ ਤੋਂ ਬੰਦ ਪਈ ਸਟਾਰਮ ਵਾਟਰ ਦੀ ਮੁੱਖ ਲਾਈਨ ਦੀ ਸਫਾਈ ਕਰਾਉਣ ਦਾ ਕੰਮ ਮੁਕੰਮਲ ਹੋਣ ‘ਤੇ ਵਾਰਡ ਨੰਬਰ 34 ਸੈਕਟਰ 70 ਦੇ ਨਿਵਾਸੀਆਂ ਨੇ ਸੁਖ ਦਾ ਸਾਹ ਲਿਆ ਹੈ।

ਵਾਰਡ ਨੰਬਰ 34 ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਏਅਰਪੋਰਟ ਰੋਡ ਤੋਂ ਮਿੰਨੀ ਮਾਰਕੀਟ ਮੰਡੀ ਸੋਸਾਇਟੀ ਅਤੇ ਫਿਰ ਮਿੰਨੀ ਮਾਰਕੀਟ ਤੋਂ ਐਮ ਆਈ ਜੀ ਇੰਡੀਪੈਂਡੈਂਟ ਮਕਾਨਾਂ ਤੱਕ ਜਾਂਦੀ ਸਟਾਰਮ ਲਾਈਨ ਦੀ ਸਫਾਈ ਦਾ ਕੰਮ ਅੱਜ ਮੁਕੰਮਲ ਹੋ ਗਿਆ ਹੈ। ਸਟਾਰਮ ਲਾਈਨ ਦੇ ਵੱਡੇ ਹਿੱਸੇ ਵਿੱਚ 7–8 ਫੁੱਟ ਮਿੱਟੀ ਭਰੀ ਹੋਈ ਸੀ। ਲਾਈਨ ਸਾਫ ਕਰਨ ਆਈ ਕੰਪਨੀ ਦੇ ਮੁਲਾਜ਼ਮਾਂ ਨੇ ਦਸਿਆ ਕਿ ਐਸ ਸੀ ਐੱਲ ਦੇ ਗੇਟ ਅੱਗੇ 95 ਫੀਸਦੀ ਲਾਈਨ ਇੱਟਾਂ, ਮਿੱਟੀ ਦੇ ਥੈਲੇ ਲਾ ਕੇ ਬੰਦ ਕੀਤੀ ਪਈ ਸੀ। ਜਿਸ ਕਾਰਨ ਇਲਾਕੇ ਦਾ ਪਾਣੀ ਐਮ ਆਈ ਜੀ ਇੰਡੀਪੈਂਡੈਂਟ ਤੇ ਐਮ ਆਈ ਜੀ ਸੁਪਰ ‘ਚ ਭਰ ਜਾਂਦਾ ਸੀ। ਐਮ ਆਈ ਜੀ ਇੰਡੀਪੈਂਡੈਂਟ ‘ਚ ਤਾਂ ਹਰ ਸਾਲ ਘਰਾਂ ‘ਚ ਪਾਣੀ ਵੜ ਕੇ ਲੱਖਾਂ ਦਾ ਸਾਮਾਨ ਖਰਾਬ ਹੋ ਜਾਂਦਾ ਸੀ।

ਇਸ ਸਮੇਂ ਵਾਰਡ ਦੇ ਐਮ ਸੀ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਕਮਿਸ਼ਨਰ ਐਮ ਸੀ ਅਤੇ ਐਸ ਸੀ ਕਈ ਵਾਰ ਇਲਾਕੇ ਦਾ ਦੌਰਾ ਕਰ ਚੁੱਕੇ ਸਨ ਪਰ ਮਸਲੇ ਦਾ ਹੱਲ ਨਹੀਂ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਵਾਰ ਵਾਰ ਬੰਦ ਪਈ ਲਾਈਨ ਦੀ ਵੀਡੀਓਗ੍ਰਾਫੀ ਦੀ ਮੰਗ ਕਰਦੇ ਆ ਰਹੇ ਸਨ ਅਤੇ ਹੁਣ ਜਦੋਂ ਸਫਾਈ ਕੀਤੀ ਤਾਂ ਥਾਂ ਥਾਂ ਤੋਂ ਲਾਈਨ ਬੰਦ ਪਈ ਸੀ। ਕਈ ਥਾਵਾਂ ‘ਤੇ ਸੀਵਰੇਜ਼ ਦੇ ਪਾਈਪ ਟੁੱਟੇ ਹੋਣ ਕਾਰਨ ਸੀਵਰੇਜ਼ ਦਾ ਪਾਣੀ ਸਟਾਰਮ ਲਾਈਨ ਵਿੱਚ ਅੱਜ ਵੀ ਚੱਲ ਰਿਹਾ ਹੈ। ਜਿਸ ਕਾਰਨ ਜ਼ਿਆਦਾ ਮੀਂਹ ਪੈਣ ਕਾਰਨ ਅਤੇ ਟੁੱਟੀਆਂ ਸੀਵਰੇਜ਼ ਪਾਈਪਾਂ ਕਾਰਨ ਵੀ ਪਾਣੀ ਪਿੱਛੇ ਵੱਲ ਨੂੰ ਧੱਕਾ ਮਾਰਦਾ ਸੀ। ਅੱਜ ਸਾਰੀ ਪਾਈਪ ਲਾਈਨ ਦੀ ਵੀਡੀਓਗ੍ਰਾਫੀ ਕੀਤੀ ਗਈ ਅਤੇ ਲਾਈਨ ਪੂਰੀ ਤਰਾਂ ਸਾਫ ਦਿਖਾਈ ਦਿੰਦੀ ਸੀ। ਉਨ੍ਹਾਂ ਕਮਿਸ਼ਨਰ ਐਮ ਸੀ ਨੂੰ ਕਿਹਾ ਹੈ ਕਿ ਜਲਦੀ ਤੋਂ ਜਲਦੀ ਟੁੱਟੀਆਂ ਸੀਵਰ ਪਾਈਪਾਂ ਦੀ ਮੁਰੰਮਤ ਕਰਵਾ ਕੇ ਸਟਾਰਮ ਲਾਈਨ ਨੂੰ ਦਰੁਸਤ ਕਰਵਾਉਣ।

ਇਸ ਮੌਕੇ ਐਮ ਆਈ ਜੀ ਇੰਡੀਪੈਂਡੈਂਟ ਦੇ ਪ੍ਰਧਾਨ ਵਿਪਨਜੀਤ ਸਿੰਘ, ਬਹਾਦਰ ਸਿੰਘ, ਗੁਰਪ੍ਰੀਤ ਸਿੰਘ, ਸ਼ੁਸ਼ਮਾ ਕੁਮਾਰੀ, ਬਲਵਿੰਦਰ ਸਿੰਘ, ਸਿਕੰਦਰ ਸਿੰਘ, ਮੁੰਡੀ ਕੰਪਲੈਕਸ ਦੇ ਪ੍ਰਧਾਨ ਬਲਦੇਵ ਸਿੰਘ, ਐਲ ਆਈ ਜੀ ਵੈਲਫੇਅਰ ਐਸੋਸ਼ੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਤੋਂ ਇਲਾਵਾ ਕਾਰਪੋਰੇਸ਼ਨ ਦੇ ਅਧਿਕਾਰੀ ਤੇ ਹੋਰ ਅਮਲਾ ਵੀ ਮੌਜੂਦ ਸੀ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..