June 23, 2024

Chandigarh Headline

True-stories

ਵਿਸ਼ਵ ਤਾਈਕਵਾਂਡੋ ’ਚ ਤਿੰਨ ਯਾਦਵ ਭੈਣਾਂ ਕਰਨਗੀਆਂ ਦੇਸ਼ ਦੀ ਨੁਮਾਇੰਦਗੀ

1 min read

ਚੰਡੀਗੜ੍ਹ, 21 ਅਪ੍ਰੈਲ, 2022: ਗੁਰੂਗ੍ਰਾਮ ਜ਼ਿਲੇ ਦੇ ਪਿੰਡ ਵਜ਼ੀਰਾਬਾਦ ਦੀਆਂ ਤਿੰਨ ਸਕੀਆਂ ਭੈਣਾਂ, ਵਿਸ਼ਵ ਤਾਈਕਵਾਂਡੋ ਚੈਂਪੀਅਨਸ਼ਿਪ-2022 ’ਚ ਭਾਰਤ ਦੀ ਨੁਮਾਇੰਦਗੀ ਕਰਨਗੀਆਂ। ਵਿਸ਼ਵ ਤਾਈਕਵਾਂਡੋ ਚੈਂਪੀਅਨਸ਼ਿਪ ਮੁਕਾਬਲਾ ਦੱਖਣੀ ਕੋਰੀਆ ਦੇ ਗੋਯਾਂਗ ਸ਼ਹਿਰ ’ਚ 21 ਤੋਂ 24 ਅਪਰੈਲ ਤੱਕ ਖੇਡਿਆ ਜਾ ਰਿਹਾ ਹੈ। ਇੰਡੀਅਨ ਤਾਈਕਵਾਂਡੋ ਦੇ ਸਿਲੈਕਟਰਾਂ ਵਲੋਂ ਵਿਸ਼ਵ ਚੈਂਪੀਅਨਸ਼ਿਪ ਖੇਡਣ ਲਈ ਤਿੰਨ ਸਕੀਆਂ ਭੈਣਾਂ ਪ੍ਰਿਯਾ ਯਾਦਵ, ਗੀਤਾ ਯਾਦਵ ਅਤੇ ਰੀਤੂ ਯਾਦਵ ਦੀ ਚੋਣ ਕੀਤੀ ਗਈ ਹੈ। ਇਸ ਸਬੰਧੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਤੇ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਦੇ ਪ੍ਰਤੀਨਿੱਧੀਆਂ ਵਲੋਂ ਇਨਾਂ ਤਿੰਨੇ ਸਕੀਆਂ ਭੈਣਾਂ ਨੇ ਸੰਪਰਕ ਸਾਧਿਆ ਗਿਆ ਹੈ। ਇਸ ਵਿਸ਼ਵ-ਵਿਆਪੀ ਤਾਈਕਵਾਂਡੋ ਟੂਰਨਾਮੈਂਟ ਤੋਂ ਪਹਿਲਾਂ ਵੀ ਇਹ ਤਿੰਨੇ ਭੈਣਾਂ ਕਈ ਮੌਕਿਆਂ ’ਤੇ ਭਾਰਤ ਦੀ ਨੁਮਾਇੰਦਗੀ ਕਰ ਚੁੱਕੀਆਂ ਹਨ। ਇਸ ਤੋਂ ਇਲਾਵਾ ਉਨਾਂ ਇਨਾਂ ਤਾਈਕਵਾਂਡੋ ਸਿਸਟਰ ਵਲੋਂ ਰਾਸ਼ਟਰੀ ਪੱਧਰ ’ਤੇ ਕਈ ਮੈਡਲ ਜਿੱਤ ਕੇ ਜ਼ਿਲੇ ਤੇ ਹਰਿਆਣਾ ਦਾ ਨਾਂਮ ਰੌਸ਼ਨ ਕੀਤਾ ਜਾ ਚੁੱਕਾ ਹੈ।

ਦੱਸਣਯੋਗ ਹੈ ਕਿ ਕੌਮੀ ਸਿਲੈਕਟਰਾਂ ਵਲੋਂ ਵਿਸ਼ਵ ਤਾਈਕਵਾਂਡੋ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਲਈ ਸੀਨੀਅਰ ਉਮਰ ਵਰਗ 30 ਲਈ ਖਿਡਾਰੀਆਂ ਦੇ ਟਰਾਇਲ 21 ਤੋਂ 24 ਫਰਵਰੀ ਤੱਕ ਮਹਾਰਾਸ਼ਟਰ ਦੇ ਔਰੰਗਾਬਾਦ ’ਚ ਆਯੋਜਿਤ ਕੀਤੇ ਗਏ ਸਨ। ਇਨਾਂ ਟਰਾਇਲ ਸੈਸ਼ਨਾਂ ’ਚ ਪੂਰੇ ਦੇਸ਼ ’ਚੋਂ 1050 ਖਿਡਾਰੀਆਂ ਨੇ ਭਾਗ ਲਿਆ ਸੀ। ਇਸ ਓਪਨ ਚੋਣ ਪ੍ਰਕਿਰਿਆ ’ਚ ਪਿੰਡ ਵਜ਼ੀਰਾਬਾਦ, ਜ਼ਿਲਾ ਗੁਰੂਗ੍ਰਾਮ ’ਚ ਰਹਿਣ ਵਾਲੀਆਂ ਤਿੰਨ ਸਕੀਆਂ ਭੈਣਾਂ ਪ੍ਰਿਯਾ ਯਾਦਵ, ਰਿਤੂ ਯਾਦਵ ਤੇ ਗੀਤਾ ਯਾਦਵ ਨੇ ਆਪੋ-ਆਪਣੇ ਵਰਗ ’ਚ ਪਹਿਲੇ ਸਥਾਨ ਹਾਸਲ ਕਰਕੇ ਤਾਇਕਵਾਂਡੋ ਚੈਂਪੀਅਨਸ਼ਿਪ ਖੇਡਣ ਲਈ ਕੁਆਲੀਫਾਈ ਕੀਤਾ ਹੈ। ਹੁਣ ਤਿੰਨਾਂ ਭੈਣਾਂ ਵਲੋਂ ਇਸ ਸੰਸਾਰ-ਵਿਆਪੀ ਮੁਕਾਬਲੇ ’ਚ ਮੈਡਲ ਜਿੱਤਣ ਲਈ ਸਿਖਲਾਈ ਸੈਸ਼ਨਾਂ ’ਚ ਸਖਤ ਟ੍ਰੇਨਿੰਗ ਕੀਤੀ ਹੈ।

ਇਨਾਂ ਤਿੰਨੇ ਭੈਣਾਂ ਦੇ ਵਿਸ਼ਵ ਤਾਈਕਵਾਂਡੋ ਚੈਂਪੀਅਨਸ਼ਿਪ ਖੇਡਣ ਲਈ ਹੋਈ ਸਿਲੈਕਸ਼ਨ ’ਤੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਹੈ। ਖਿਡਾਰਨਾਂ ਦੇ ਪਿਤਾ ਜਤਿੰਦਰ ਸਿੰਘ ਯਾਦਵ ਖੁਸ਼ੀ ਦੇ ਇਸ ਆਲਮ ’ਚ ਦੱਸਦਾ ਹੈ ਕਿ ਉਸ ਦੀਆਂ ਤਿੰਨ ਕੁੜੀਆਂ ਰੀਤੂ ਯਾਦਵ, ਪਿ੍ਰਆ ਯਾਦਵ ਤੇ ਗੀਤਾ ਯਾਦਵ ਤਾਈਕਵਾਂਡੋ ਦੀਆਂ ਕੌਮੀ ਤੇ ਕੌਮਾਂਤਰੀ ਖਿਡਾਰਨਾਂ ਹਨ ਜਦਕਿ ਤੇ ਇਕ ਲੜਕੀ ਲੱਕੀ ਤੇ ਬੇਟਾ ਲਕਸ਼ਿਆ ਸਾਫਟਬਾਲ ਦੇ ਰਾਸ਼ਟਰੀ ਖਿਡਾਰੀ ਹਨ। ਪਿਤਾ ਦਾ ਕਹਿਣਾ ਹੈ ਕਿ ਉਹ ਇਸ ਆਲਮੀ ਤਾਈਕਵਾਂਡੋ ਟੂਰਨਾਮੈਂਟ ’ਚ ਮੈਡਲ ਜਿੱਤ ਕੇ ਦੇਸ਼ ਤੇ ਹਰਿਆਣਾ ਦਾ ਨਾਮ ਜ਼ਰੂਰ ਰੌਸ਼ਨ ਕਰਨਗੀਆਂ।

ਪਰਿਵਾਰ ਦੇ ਨੇੜਲੇ ਸਬੰਧੀ ਦਾ ਕਹਿਣਾ ਹੈ ਕਿ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਗੀਤਾ ਯਾਦਵ ਨੇ 2018 ’ਚ ਵਿਸ਼ਵ ਤਾਈਕਵਾਂਡੋ ਚੈਂਪੀਅਨਸ਼ਿਪ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਇਸ ਤੋਂ ਇਲਾਵਾ ਦੱਖਣੀ ਏਸ਼ੀਆਈ ਖੇਡਾਂ-2019 ’ਚ ਗੀਤਾ ਚਾਂਦੀ ਦਾ ਤਗਮਾ ਭਾਰਤ ਦੀ ਝੋਲੀ ’ਚ ਪਾ ਚੁੱਕੀ ਹੈ। ਇਸ ਤੋਂ ਇਲਾਵਾ ਰੀਤੂ ਯਾਦਵ ਵੀ ਦੱਖਣੀ ਏਸ਼ੀਆਈ ਖੇਡਾਂ-2019 ’ਚ ਭਾਰਤ ਦੀ ਪ੍ਰਤੀਨਿਧਤਾ ਕਰਕੇ ਮੈਡਲ ਜਿੱਤ ਚੁੱਕੀ ਹੈ। ਉਹ ਵੀ ਜਿੱਤ ਚੁੱਕੀ ਹੈ। ਸਭ ਤੋਂ ਵੱਡੀ ਪਿ੍ਰਆ ਯਾਦਵ ਨੇ ਕਈ ਵਾਰ ਦੇਸ਼ ਦੀ ਨੁਮਾਇੰਦਗੀ ਕੀਤੀ ਹੈ ਅਤੇ ਅੰਤਰਰਾਸ਼ਟਰੀ ਓਪਨ ਚੈਂਪੀਅਨਸ਼ਿਪ ’ਚ ਉਸ ਵਲੋਂ ਕਈ ਤਗਮੇ ਜਿੱਤੇ ਜਾ ਚੁੱਕੇ ਹਨ। ਪਿ੍ਰਆ ਯਾਦਵ ਨੇ ਆਲ ਇੰਡੀਆ ਯੂਨੀਵਰਸਿਟੀ ਚੈਂਪੀਅਨਸ਼ਿਪ ’ਚ ਵੀ ਤਗਮਾ ਜਿੱਤਿਆ ਹੋਇਆ ਹੈ।

ਗੁਰੂਗ੍ਰਾਮ ਮੰਡਲ ਦੇ ਡਿਪਟੀ ਡਾਇਰੈਕਟਰ, ਸਪੋਰਟਸ ਗਿਰੀਰਾਜ ਸਿੰਘ ਦਾ ਕਹਿਣਾ ਹੈ ਕਿ ਇਹ ਭਾਰਤ ਤੇ ਹਰਿਆਣਾ ਲਈ ਮਾਣ ਵਾਲੀ ਗੱਲ ਹੈ ਕਿ ਇਕੋ ਸਮੇਂ ਕੌਮੀ ਤਾਈਕਵਾਂਡੋ ਟੀਮ ’ਚ ਤਿੰਨ ਸਕੀਆਂ ਭੈਣਾਂ ਮੈਦਾਨ ’ਚ ਤਗਮੇ ਜਿੱਤਣ ਲਈ ਖੂਨ-ਪਸੀਨਾ ਇਕ ਕਰਨਗੀਆਂ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..