ਪੰਜਾਬ ਸਰਕਾਰ ਵੱਲੋਂ ਚਾਰ ਨਵੇਂ ਐਸ.ਐਸ.ਪੀ. ਨਿਯੁਕਤ
ਚੰਡੀਗੜ੍ਹ, 11 ਅਪ੍ਰੈਲ, 2022: ਪੰਜਾਬ ਸਰਕਾਰ ਨੇ ਅੱਜ ਰਾਤ ਸੂਬੇ ਦੇ ਚਾਰ ਜ਼ਿਲ੍ਹਿਆਂ ਵਿੱਚ ਸੀਨੀਅਰ ਪੁਲੀਸ ਕਪਤਾਨ (ਐਸ.ਐਸ.ਪੀ.) ਨਿਯੁਕਤ ਕੀਤੇ ਹਨ।
ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਜਪਾਲ ਸੰਧੂ ਨੂੰ ਐਸ.ਐਸ.ਪੀ. ਬਟਾਲਾ, ਅਵਨੀਤ ਕੌਰ ਸਿੱਧੂ ਨੂੰ ਐਸ.ਐਸ.ਪੀ. ਫਰੀਦਕੋਟ, ਸੰਦੀਪ ਸ਼ਰਮਾ ਨੂੰ ਐਸ.ਐਸ.ਪੀ. ਸ਼ਹੀਦ ਭਗਤ ਸਿੰਘ ਨਗਰ (ਐਸ.ਬੀ.ਐਸ. ਨਗਰ) ਅਤੇ ਰਵੀ ਕੁਮਾਰ ਨੂੰ ਐਸ.ਐਸ.ਪੀ. ਖੰਨਾ ਵਜੋਂ ਨਿਯੁਕਤ ਕੀਤਾ ਗਿਆ ਹੈ।