November 14, 2024

Chandigarh Headline

True-stories

ਵਿਸ਼ਾਲ ਮੈਗਾ ਮਾਰਟ ਫੇਸ-5 ਮੋਹਾਲੀ ਵਿਖੇ ਗੋਲੀਆਂ ਚਲਾ ਲੁੱਟ ਕਰਨ ਵਾਲੇ 24 ਘੰਟੇ ਵਿੱਚ ਕੀਤੇ ਗ੍ਰਿਫਤਾਰ

1 min read

ਮੋਹਾਲੀ, 11 ਅਪ੍ਰੈਲ, 2022: ਵਿਵੇਕ ਸ਼ੀਲ ਸੋਨੀ ਆਈ ਪੀ ਐੱਸ , ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ.ਨਗਰ ਵੱਲੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਕਰਨ ਵਾਲੇ ਭੈੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਮੋਹਾਲੀ ਪੁਲਿਸ ਵੱਲੋਂ ਖੋਹ ਦਾ ਮਾਮਲਾ 24 ਘੰਟੇ ਵਿੱਚ ਹੱਲ ਕਰਦੇ ਹੋਏ ਮੁਜਰਿਮਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਜਾਣਕਾਰੀ ਦਿੰਦੇ ਹੋਏ ਵਿਵੇਕ ਸ਼ੀਲ ਸੋਨੀ ਨੇ ਦੱਸਿਆ 10 ਅਪ੍ਰੈਲ ਨੂੰ ਨੇੜੇ ਵਿਸ਼ਾਲ ਮੈਗਾ ਮਾਰਟ ਫੇਸ-5 ਮੋਹਾਲੀ ਵਿਖੇ ਦੋ ਨਾਮਾਲੂਮ ਵਿਅਕਤੀ ਹਰਵਿੰਦਰ ਸਿੰਘ ਵਾਸੀ ਨੰਗਲ ਚੌਕ ਕੁਰਾਲੀ ਰੋਡ ਰੂਪਨਗਰ ਨੂੰ 4 ਗੋਲੀਆਂ ਮਾਰ ਕੇ ਉਸਦੀ ਗੱਡੀ ਨੰ: HP-12H 4956 ਮਾਰਕਾ 1-20 ਰੰਗ ਚਿੱਟਾ ਸਮੇਤ ਸੋਨੇ ਦੇ ਗਹਿਣੇ ਅਤੇ ਨਗਦੀ ਖੋਹ ਕੇ ਭੱਜ ਗਏ ਸਨ। ਜਿਸ ਸਬੰਧੀ ਹਰਵਿੰਦਰ ਸਿੰਘ ਦੀ ਪਤਨੀ ਦਿਲਮੀਨ ਕੌਰ ਦੇ ਬਿਆਨ ਤੇ ਮੁਕੱਦਮਾ ਨੰ: 69 ਮਿਤੀ 11-4-2022 ਅ/ਧ 307,379ਬੀ,34 ਹਿੰਦ ਅਤੇ 25-54-59 ਅਸਲਾ ਐਕਟ ਥਾਣਾ ਫੇਸ 1 ਮੋਹਾਲੀ ਦਰਜ ਰਜਿਸਟਰ ਕੀਤਾ ਗਿਆ ਸੀ। ਇਸ ਮਾਮਲੇ ਸਬੰਧੀ ਸੀਨੀਅਰ ਕਪਤਾਨ ਪੁਲਿਸ ਵੱਲੋਂ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ।ਜਿਸ ਵਿੱਚ ਜਗਵਿੰਦਰ ਸਿੰਘ ਚੀਮਾ ਪੀ ਪੀ ਐੱਸ ਕਪਤਾਨ ਪੁਲਿਸ (ਸਿਟੀ) ਐਸ.ਏ.ਐਸ. ਨਗਰ, ਸੁਖਨਾਜ ਸਿੰਘ ਪੀ ਪੀ ਐੱਸ ਉਪ ਕਪਤਾਨ ਪੁਲਿਸ ਸਿਟੀ-1 ਮੋਹਾਲੀ, ਇੰਸ : ਸਿਵਦੀਪ ਸਿੰਘ ਬਰਾੜ ਮੁੱਖ ਅਫਸਰ ਥਾਣਾ ਫੇਸ-1 ਮੁਹਾਲੀ ਅਤੇ ਇੰਸ : ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਮੋਹਾਲੀ ਸ਼ਾਮਲ ਸਨ।

ਉਨ੍ਹਾਂ ਦੱਸਿਆ ਦੌਰਾਨੇ ਤਫਤੀਸ ਮੌਕਾ ਵਾਰਦਾਤ ਤੋਂ 04 ਖਾਲੀ ਰੋਂਦ ਬਰਾਮਦ ਹੋਏ ਸਨ। ਨਾ-ਮਾਲੂਮ ਵਿਅਕਤੀਆਂ ਦੀ ਪਛਾਣ ਹਰਦੇਵ ਸਿੰਘ ਪੁੱਤਰ ਅਨੂਪ ਸਿੰਘ ਉਮਰ 30 ਸਾਲ ਵਾਸੀ ਮਨੰ: 30-ਡੀ ਸੈਕਟਰ 30ਬੀ ਚੰਡੀਗੜ੍ਹ ਹਾਲ ਵਾਸੀ ਕਮਲ ਪੀ.ਜੀ ਪਿੰਡ ਸਾਹੀਮਾਜਰਾ ਅਤੇ ਰੋਹਿਤ ਕੁਮਾਰ ਪੁੱਤਰ ਜੈ ਪ੍ਰਕਾਸ਼ ਚੌਧਰੀ ਵਾਸੀ ਗੋਸੀਆ ਕਲਾਂ ਥਾਣਾ ਵਿਰਕਮਗੰਜ ਜ਼ਿਲ੍ਹਾ ਰੋਹਤਾਸ (ਬਿਹਾਰ) ਹਾਲ ਵਾਸੀ ਕਮਲ ਪੀ.ਜੀ ਪਿੰਡ ਸ਼ਾਹੀਮਾਜਰਾ ਵੱਜੋਂ ਹੋਈ। ਜਿਨ੍ਹਾਂ ਵਿਚ ਇਕ ਦੋਸ਼ੀ ਰੋਹਿਤ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਪਾਸੋਂ ਵਾਰਦਾਤ ਦੌਰਾਨ ਵਰਤਿਆ .32 ਬੋਰ ਦਾ ਦੇਸੀ ਪਿਸਟਲ ਸਮੇਤ 2 ਮੈਗਜ਼ੀਨ, 04 ਜਿੰਦਾ ਰੋਂਦ ਅਤੇ ਇੱਕ ਛੁਰਾ ਬ੍ਰਾਮਦ ਹੋਏ ਅਤੇ ਖੋਹ ਹੋਈ ਕਾਰ HP-12H-4956 ਮਾਰਕਾ 1-20 ਜਿਸ ਵਿੱਚ ਨਗਦੀ 1,87,000/- ਰੁਪਏ ਅਤੇ 5 ਸੋਨੇ ਦੀਆਂ ਚੂੜੀਆ, 1 ਸੋਨੇ ਦੀ ਚੈਨ , 1 ਜੋੜੀ ਸੋਨੇ ਦੇ ਟੋਪਸ, 2 ਸੋਨੇ ਦੀਆਂ ਅੰਗੂਠੀਆ ਬਰਾਮਦ ਹੋਏ। ਇਸ ਤੋਂ ਇਲਾਵਾ ਦੋਵੇਂ ਦੋਸੀਆ ਵੱਲੋਂ ਰੈਕੀ ਕਰਨ ਲਈ ਵਰਤਿਆ ਗਿਆ ਸਕੂਟਰ ਮਾਰਕਾ ਹਾਡਾ ਐਕਟਿਵਾ ਨੰ: CH-76(T)-1868 ਵੀ ਬ੍ਰਾਮਦ ਹੋਇਆ। ਦੋਸ਼ੀ ਰੋਹਿਤ ਕੁਮਾਰ ਦੀ ਪੁੱਛ ਗਿੱਛ ਜਾਰੀ ਹੈ। ਜਿਸ ਪਾਸੋਂ ਹੋਰ ਵੀ ਕਈ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦੂਜਾ ਦੋਸ਼ੀ ਹਰਦੇਵ ਸਿੰਘ ਦੁਰਾਨੇ ਵਾਰਦਾਤ ਖੁਦ ਦੇ ਗੋਲੀ ਲੱਗਣ ਕਾਰਨ ਸਰਕਾਰੀ ਹਸਪਤਾਲ ਸੈਕਟਰ 16 ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ ਜਿਸ ਨੂੰ ਹਾਲ ਦੀ ਘੜੀ ਡਿਟੇਨ ਕੀਤਾ ਗਿਆ ਹੈ ਅਤੇ ਜਿਸਨੂੰ ਫਾਰਮਲ ਅਰੈਸਟ ਡਾਕਟਰੀ ਇਲਾਜ ਬਾਅਦ ਕੀਤਾ ਜਾਵੇਗਾ। ਦੋਸ਼ੀ ਹਰਦੇਵ ਸਿੰਘ ਖਿਲਾਫ ਇਸ ਤੋਂ ਪਹਿਲਾਂ ਵੀ ਇੱਕ ਮੁਕੱਦਮਾ ਨੰ: 257/18 ਅ/ਧ 307 ਹਿੰ ਦ ਥਾਣਾ ਇੰਡ: ਏਰੀਆ ਚੰਡੀਗੜ੍ਹ ਵਿਖੇ ਦਰਜ ਹੈ। ਜਿਸ ਵਿੱਚ ਇਹ 2 ਸਾਲ 15 ਦਿਨ ਦੀ ਹਿਰਾਸਤ ਕੱਟ ਕੇ ਜਮਾਨਤ ਤੇ ਆਇਆ ਹੋਇਆ

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..