July 26, 2024

Chandigarh Headline

True-stories

ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਕਿੱਤਾ ਕਾਨਫਰੰਸ ਦਾ ਆਯੋਜਨ

1 min read

ਮੋਹਾਲੀ, 8 ਅਪ੍ਰੈਲ, 2022: ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਅਮਿਤ ਤਲਵਾਰ ਦੀ ਅਗਵਾਈ ਹੇਠ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵੱਲੋਂ ਕਿੱਤਾ ਕਾਨਫਰੰਸ ਦਾ ਆਯੋਜਨ ਕਰਵਾਇਆ ਗਿਆ । ਜਾਣਕਾਰੀ ਦਿੰਦੇ ਹੋਏ ਡੀ ਸੀ.ਈ.ਓ ਮੰਜੇਸ਼ ਸ਼ਰਮਾਂ ਨੇ ਦੱਸਿਆ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਵੱਲੋਂ ਸਰਕਾਰੀ ਮਾਡਲ ਸੀਨੀਅਰ ਸਕੈਂਡਰੀ ਸਕੂਲ (ਗਰਲਜ਼) ਸੋਹਾਣਾ ਵਿਖੇ ਕਿੱਤਾ ਕਾਨਫਰੰਸ ਦਾ ਆਯੋਜਨ ਕਰਵਾਇਆ ਗਿਆ। ਉਨ੍ਹਾਂ ਦੱਸਿਆ ਇਸ ਕਿੱਤਾ ਕਾਨਫਰੰਸ ਦੋਰਾਨ 69 ਵਿਦਿਆਰਥੀ ਅਤੇ ਸਕੂਲ ਸਟਾਫ ਨੇ ਭਾਗ ਲਿਆ।

ਉਨ੍ਹਾਂ ਦੱਸਿਆ ਹਰਪ੍ਰੀਤ ਸਿੰਘ ਸਿੱਧੂ, ਰੋਜਗਾਰ ਅਫਸਰ, ਗੁਰਪ੍ਰੀਤ ਸਿੰਘ (ਪੀ.ਐਸ.ਡੀ.ਐਮ) ਅਤੇ ਮਿਸ ਨਬੀਹਾ (ਕਰਿਅਰ ਕਾਉਂਸਲਰ) ਨੇ ਮੋਜੂਦ ਵਿਦਿਆਰਥੀਆਂ ਨੂੰ ਮਾਈ ਭਾਗੋ ਆਰਮਡ ਫੋਰਸੇਜ਼ ਪ੍ਰੈਪਰੇਟਰੀ ਇੰਸਟੀਚਿਊਟ, ਸਵੈ-ਰੋਜਗਾਰ, ਪ੍ਰਤੀਯੋਗੀ ਪ੍ਰੀਖਿਆ ਦੀ ਕੋਚਿੰਗ, ਡੀ.ਬੀ.ਈ.ਈ, ਪੀ.ਜੀ.ਆਰ.ਕਾਮ ਅਤੇ ਪੀ.ਐਸ.ਡੀ.ਐਮ ਦੀਆਂ ਵੱਖ-ਵੱਖ ਸਕੀਮਾ ਬਾਰੇ ਜਾਗਰੂਕ ਕੀਤਾ।

ਇਸ ਮੌਕੇ ਹਰਪ੍ਰੀਤ ਸਿੰਘ ਸਿੱਧੂ, ਰੋਜਗਾਰ ਅਫਸਰ ਵੱਲੋਂ ਮੋਜੂਦ ਵਿਦਿਆਰਥੀਆਂ ਨੂੰ ਉਕਤ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਇਨ੍ਹਾਂ ਬਾਰੇ ਹੋਰਾਂ ਨੂੰ ਵੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..