ਰੈਜੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ 110 ਦੀ ਚੋਣ ਹੋਈ
1 min readਮੋਹਾਲੀ, 4 ਅਪ੍ਰੈਲ, 2022: ਰੈਜ਼ੀਡੈਂਸ ਵੈੱਲਫੇਅਰ ਸੋਸਾਇਟੀ ਸੈਕਟਰ 110, ਮੋਹਾਲੀ ਦਾ ਸਲਾਨਾ ਜਨਰਲ ਇਜਲਾਸ ਹੋਇਆ ਜਿਸ ਵਿੱਚ ਰਾਜਵਿੰਦਰ ਸਿੰਘ ਨੂੰ ਦੁਬਾਰਾ ਸਰਬ-ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਜਸਵੀਰ ਸਿੰਘ ਗੜਾਂਗ ਮੀਤ ਪ੍ਰਧਾਨ, ਸੰਜੇਵੀਰ ਜਨਰਲ ਸੈਕਟਰੀ, ਗੁਰਵਿੰਦਰ ਸਿੰਘ ਬਖ਼ਸ਼ੀ ਵਿੱਤ ਸਕੱਤਰ ਚੁਣੇ ਗਏ । ਇਨ੍ਹਾਂ ਤੋਂ ਇਲਾਵਾ ਏ8ਐਸ ਸੇਖੋਂ, ਅਸ਼ੋਕ ਕੁਮਾਰ ਡੋਗਰਾ, ਪ੍ਰੇਮ ਸਿੰਘ, ਜੀ8ਐਸ8ਮੰਡੇਰ, ਪੂਨਮ ਸ਼ਰਮਾ, ਰਚਨਾ ਡੁੱਬਰਾਲ, ਅਸ਼ਵਨੀ ਵਸ਼ਿਸ਼ਟ, ਡਾ8 ਐਨ8ਕੇ ਨਗਲ, ਐਡਵੋਕੇਟ ਅਸ਼ੋਕ ਕੁਮਾਰ, ਪ੍ਰਸ਼ੋਤਮ ਲਾਲ, ਸਟੈੱਨਜੀ ਨਮਗਿਆਲ, ਸ਼ਿਲਪੀ ਹਸਤੀਰ, ਹਰਮਿੰਦਰ ਸਿੰਘ ਸੋਹੀ, ਬੰਤ ਸਿੰਘ ਭੁੱਲਰ ਅਤੇ ਮੋਹਿਤ ਮੈਦਾਨ ਸਰਬਸੰਮਤੀ ਨਾਲ ਕਾਰਜਕਾਰਨੀ ਮੈਂਬਰ ਚੁਣੇ ਗਏ।
ਇਸ ਤੋਂ ਪਹਿਲਾਂ ਜਨਰਲ ਸੈਕਟਰੀ ਸੰਜੇਵੀਰ ਵੱਲੋਂ ਸਾਲ 2021-22 ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਗੁਰਵਿੰਦਰ ਸਿੰਘ ਬਖਸ਼ੀ ਵੱਲੋਂ ਸਾਲਾਨਾ ਵਿੱਤੀ ਰਿਪੋਰਟ ਪੇਸ਼ ਕੀਤੀ ਗਈ। ਸਟੇਜ ਸਕੱਤਰ ਦੀ ਭੁਮਿਕਾ ਜਸਵੀਰ ਸਿੰਘ ਗੜਾਂਗ ਵੱਲੋਂ ਨਿਭਾਈ ਗਈ । ਦੁਬਾਰਾ ਚੁਣੇ ਗਏ ਪ੍ਰਧਾਨ ਰਾਜਵਿੰਦਰ ਸਿੰਘ ਨੇ ਇੱਥੋਂ ਦੇ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਰਹਿੰਦੇ ਕੰਮ ਜਲਦੀ ਪੂਰੇ ਕਰਵਾਏ ਜਾਣਗੇ । ਉਨ੍ਹਾਂ ਦੱਸਿਆ ਕਿ ਕਲੱਬ ਦਾ ਨਿਰਮਾਣ ਅਤੇ 88-89 ਸੈਕਟਰਾਂ ਤੋਂ ਟੀ8ਡੀ8ਆਈ ਦੇ ਸੈਕਟਰਾਂ ਨੂੰ ਜੋੜਦੀ ਸੜਕ ਦਾ ਨਿਰਮਾਣ ਜਲਦੀ ਕਰਵਾਇਆ ਜਾਵੇਗਾ ਅਤੇ ਅੰਦਰ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਜਲਦੀ ਕਰਵਾਇਆ ਜਾਵੇਗਾ। ਆਰ8ਐਸ8 ਗਿੱਲ ਅਤੇ ਐਮ8ਐਲ8 ਸ਼ਰਮਾ ਜੀ ਸਰਪ੍ਰਸਤ ਚੁਣੇ ਗਏ। ਇਸ ਮੌਕੇ ਤੇ ਉੱਘੇ ਸਮਾਜ ਸੇਵੀ ਸੁਰਜੀਤ ਸਿੰਘ ਭਾਦਸੋਂ ਵੱਲੋਂ ਟਾਊਨਸ਼ਿਪ ਨੂੰ ਦਿੱਤੇ ਅਣਮੁੱਲੇ ਯੋਗਦਾਨ ਦੇ ਲਈ ਵਿਸ਼ੇਸ਼ ਤੌਰ ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ।