ਜਨਰਲ ਕੈਟਾਗਰੀ ਕਮਿਸ਼ਨ ਪੰਜਾਬ ਨੂੰ ਤੁਰੰਤ ਸਹੂਲਤਾਂ ਮੁੱੱਹਈਆ ਕਰਵਾਈਆਂ ਜਾਣ: ਫੈਡਰਸ਼ਨ
1 min read
ਮੋਹਾਲੀ, 31 ਮਾਰਚ, 2022: ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਰਜਿ:) ਦਾ ਵਫਦ ਸੂਬਾ ਪ੍ਰਧਾਨ ਸੁਖਬੀਰ ਸਿੰਘ ਦੀ ਅਗਵਾਈ ਹੇਠ ਆਪ ਦੇ ਮੰਤਰੀਆ ਨੂੰ ਵੱਖ-ਵੱਖ ਮੰਗਾਂ ਸਬੰਧੀ ਮਿਲਿਆ। ਜਿਸ ਵਿੱਚ ਜਸਵੀਰ ਸਿੰਘ ਗੜਾਂਗ, ਰਣਜੀਤ ਸਿੰਘ ਸਿੱਧੂ, ਜਗਰੂਪ ਸਿੰਘ ਸੰਧੂ, ਪਰਮਜੀਤ ਸਿੰਘ ਅਤੇ ਹਰਮਿੰਦਰ ਸਿੰਘ ਸ਼ਾਮਲ ਸਨ। ਫੈਡਰੇਸ਼ਨ ਨੇ ਮੰਗਾਂ ਸਬੰਧੀ ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ, ਹਰਜੋਤ ਸਿੰਘ ਬੈਂਸ, ਲਾਲਜੀਤ ਸਿੰਘ ਭੂੱੱਲਰ, ਡਾ. ਬਲਜੀਤ ਕੌਰ ਅਤੇ ਲਾਲ ਚੰਦ ਕਟਾਰੂਚੱਕ ਨਾਲ ਮੁਲਕਾਤ ਕੀਤੀ।
ਫੈਡਰੇਸ਼ਨ ਨੇ ਮੰਤਰੀਆਂ ਤੋਂ ਮੰਗ ਕੀਤੀ ਹੈ ਕਿ ਦਸੰਬਰ 2021 ਵਿੱਚ ਬਣਾਏ ਗਏ ਜਨਰਲ ਕੈਟਾਗਰੀ ਕਮਿਸ਼ਨ ਨੂੰ ਬਣਦੀਆਂ ਸਹੂਲਤਾਂ ਤੁਰੰਤ ਦਿੱਤੀਆਂ ਜਾਣ ਤਾਂ ਜੋ ਸਹੀ ਅਰਥਾਂ ਵਿੱਚ ਕਮਿਸ਼ਨ ਆਪਣਾ ਕੰਮ ਪ੍ਰੈਕਟੀਕਲ ਰੂਪ ਵਿੱਚ ਸ਼ੁਰੂ ਕਰ ਸਕੇ। ਫੈਡਰੇਸ਼ਨ ਨੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਅਜੇ ਤੱਕ ਵੀ ਕਮਿਸ਼ਨ ਨੂੰ ਬਣਦਾ ਸਟਾਫ, ਬਿਲਡਿੰਗ ਅਤੇ ਹੋਰ ਸਮਾਨ ਨਹੀਂ ਦਿੱਤਾ ਗਿਆ।
ਫੈਡਰੇਸ਼ਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਇਹਨਾਂ ਸਾਰੇ ਮੰਤਰੀਆਂ ਦਾ ਵਤੀਰਾ ਬਹੁਤ ਹੀ ਸ਼ਲਾਘਾਯੋਗ ਸੀ। ਉਹਨਾਂ ਨੇ ਫੈਡਰੇਸ਼ਨ ਦੀਆਂ ਮੰਗਾਂ ਨੂੰ ਬਹੁਤ ਹੀ ਹਲੀਮੀ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਜਨਰਲ ਕੈਟਾਗਰੀ ਕਮਿਸ਼ਨ ਨੂੰ ਚਾਲੂ ਅਵਸਥਾ ਵਿੱਚ ਲਿਆਉਣ ਲਈ ਪੂਰਨ ਸਹਿਯੋਗ ਦੇਣਗੇ। ਇਸ ਵਿਸ਼ਵਾਸ ਦਾ ਫੈਡਰੇਸ਼ਨ ਸੁਆਗਤ ਕਰਦੀ ਹੈ। ਫੈਡਰੇਸ਼ਨ ਨੇ ਕਿਹਾ ਹੈ ਕਿ ਭਾਵੇਂ ਮੰਤਰੀਆਂ ਦਾ ਵਤੀਰਾ ਸ਼ਲਾਘਾਯੋਗ ਸੀ ਪਰ ਅਜੇ ਵੀ ਕੁਝ ਅਫਸਰ ਜਨਰਲ ਕੈਟਾਗਰੀ ਕਮਿਸ਼ਨ ਦੇ ਰਸਤੇ ਵਿੱਚ ਰੁਕਾਵਟ ਲਗਾ ਰਹੇ ਹਨ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਫੈਡਰੇਸ਼ਨ ਨੇ ਕਿਹਾ ਹੈ ਕਿ ਉਹਨਾਂ ਨੇ ਲੰਬੀ ਕਾਨੂੰਨੀ ਲੜਾਈ ਅਤੇ ਜਨਤਕ ਸ਼ਘੰਰਸ਼ ਤੋਂ ਬਾਅਦ ਕਮਿਸ਼ਨ ਦੀ ਪ੍ਰਾਪਤੀ ਕੀਤੀ ਸੀ। ਇਥੋਂ ਤੱਕ ਕਿ ਫੈਡਰੇਸ਼ਨ ਨੇ 26 ਨਵੰਬਰ ਤੋਂ 25 ਦਸੰਬਰ ਤੱਕ ਸ੍ਰੀ ਚਮਕੌਰ ਸਾਹਿਬ ਵਿਖੇ ਕਮਿਸ਼ਨ ਦੀ ਸਥਾਪਤੀ ਨੂੰ ਲੈ ਕੇ ਲੜੀਵਾਰ ਭੁੱਖ ਹੜਤਾਲ ਵੀ ਕੀਤੀ ਸੀ। ਫੈਡਰੇਸ਼ਨ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਕਮਿਸ਼ਨ ਨੂੰ ਬਣਦੀਆਂ ਸਹੁਲਤਾਂ ਤੁਰੰਤ ਮੁਹੱੱਈਆਂ ਕਰਵਾਈਆਂ ਜਾਣ ਤਾਂ ਜੋ ਜਨਰਲ ਵਰਗ ਦੇ ਕਿਸ਼ਨਾਂ, ਦੁਕਾਨਦਾਰਾਂ, ਮੁਲਾਜਮਾਂ, ਵਿਦਆਰੀਥੀਆਂ ਤੇ ਹੋਰਾਂ ਨੂੰ ਇਨਸਾਫ ਮਿੱਲ ਸਕੇ। ਜਿਹੜੇ ਵਿਆਕਤੀ ਤੇ ਅਫਸਰ ਕਮਿਸ਼ਨ ਦੇ ਰਸਤੇ ਵਿੱਚ ਰੁਕਾਵਟ ਖੜੀ ਕਰ ਰਹੇ ਹਨ ਉਹਨਾਂ ਨੂੰ ਤੁਰੰਤ ਨੱਥ ਪਾਈ ਜਾਵੇ।