April 25, 2024

Chandigarh Headline

True-stories

ਆਂਗਣਵਾੜੀਆਂ ਲਈ 450 ਸਬਜੀ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ

ਮੋਹਾਲੀ, 30 ਮਾਰਚ, 2022: ਪੋਸ਼ਣ ਪਖਵਾੜੇ ਦੌਰਾਨ ਈਸ਼ਾ ਕਾਲੀਆ ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਵੱਲੋਂ ਆਤਮਾ ਸਕੀਮ ਹੇਠ ਪਿੰਡਾਂ ਵਿੱਚ ਆਂਗਣਵਾੜੀਆਂ ਵਿਖੇ ਗਰਭਵਤੀ ਮਹਿਲਾਵਾਂ ਅਤੇ 0 ਤੋਂ 6 ਸਾਲ ਦੇ ਬੱਚਿਆਂ ਦੇ ਪੋਸ਼ਣ ਸੁਧਾਰ ਲਈ ਸਬਜ਼ੀ ਦੀਆਂ ਕਿਆਰੀਆਂ ਤਿਆਰ ਕਰਨ ਵਾਸਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਐਸ.ਏ.ਐਸ.ਨਗਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ 450 ਸਬਜੀ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ।

ਈਸ਼ਾ ਕਾਲੀਆ ਨੇ ਦੱਸਿਆ ਕਿ ਪੋਸ਼ਣ ਅਭਿਆਨ ਦੌਰਾਨ ਲੋਕਾਂ ਖਾਸ ਕਰਕੇ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਭੋਜਣ ਖਾਣ ਅਤੇ ਕਿਚਨ ਗਾਰਡਿੰਗ ਤੋਂ ਉਨ੍ਹਾਂ ਨੂੰ ਪੋਸਟਿਕ ਆਹਾਰ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਿਸ ਨਾਲ ਉਨ੍ਹਾਂ ਦਾ ਹਰੀਆਂ ਸਬਜੀਆਂ ਖਾਣ ਵੱਲ ਰੁਝਾਨ ਵਧੇਗਾ ਅਤੇ ਉਨ੍ਹਾਂ ਵਿੱਚ ਖੁਰਾਕੀ ਤੱਤਾ ਦੀ ਘਾਟ ਪੂਰੀ ਕੀਤੀ ਜਾ ਸਕੇਗੀ।

ਸੁਖਦੀਪ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਦੱਸਿਆ ਕਿ ਜਿਲ੍ਹਾ ਐਸ.ਏ.ਐਸ.ਨਗਰ ਵਿੱਚ ਪੋਸਣ ਅਭਿਆਨ ਦੌਰਾਨ ਅਜਿਹੀ ਪਹਿਲ ਕਦਮੀ ਕੀਤੀ ਗਈ ਹੈ ਅਤੇ ਇਹ ਉਪਰਾਲਾ ਕਾਫੀ ਲਾਹੇਵੰਦ ਸਿੱਧ ਹੋਵੇਗਾ। ਉਨ੍ਹਾਂ ਕਿਹਾ ਹਰਦੀਪਮ ਜਿਲ੍ਹਾ ਕੋਆਡੀਨੇਟਰ ਵੱਲੋਂ ਪੂਰੇ ਪ੍ਰੋਗਰਾਮ ਦੀ ਵਿਉਤਂਬੰਦੀ ਕਰਕੇ ਪੋਸਣ ਪਖਵਾੜੇ ਦੌਰਾਨ ਹਰੇਕ ਆਂਗਣਵਾੜੀ ਜਿਥੇ ਕੱਚੀ ਥਾਂ ਉਪਲੱਬਧ ਹੈ ਉਥੇ ਬੱਚਿਆਂ ਦੇ ਸਾਹਮਣੇ ਬੀਜ ਦੀ ਬਿਜਾਈ ਕੀਤੀ ਜਾਵੇਗੀ ਤਾਂ ਜੋ ਬੱਚਿਆਂ ਨੂੰ ਪੌਦੇ ਦੀ ਸੰਚਾਲਨ ਬਾਰੇ ਵੀ ਸਹੀ ਜਾਣਕਾਰੀ ਪ੍ਰਾਪਤ ਹੋ ਸਕੇ ਅਤੇ ਇਸ ਤਰ੍ਹਾਂ ਬੱਚਿਆਂ ਨੂੰ ਹਰੀਆਂ ਸਬਜੀਆਂ ਨੂੰ ਖਾਣ ਲਈ ਉਤਸਾਹਿਤ ਕੀਤਾ ਜਾ ਸਕੇਗਾ।

ਉਨ੍ਹਾਂ ਕਿਹਾ ਇਸ ਤਰ੍ਹਾਂ ਬੱਚਿਆਂ ਦੇ ਵਿਕਾਸ ਲਈ ਅਨੋਖਾ ਢੰਗ ਉਭਰ ਕੇ ਸਾਹਮਣੇ ਆਵੇਗਾ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਰਾਜੇਸ ਕੁਮਾਰ ਰਹੇਜਾ ਵੱਲੋਂ ਦੱਸਿਆ ਗਿਆ ਕਿ ਕਿਸਾਨ ਬੀਬੀਆਂ, ਫੂਡ ਸਕਿਊਰਟੀ ਗਰੁੱਪਾਂ ਅਤੇ ਸੈਲਫ ਹੈਲਪ ਗਰੁੱਪਾਂ ਨੂੰ ਪਹਿਲਾਂ ਹੀ ਆਤਮਾ ਸਕੀਮ ਹੇਠ ਸਾਉਣੀ ਅਤੇ ਹਾੜ੍ਹੀ ਸੀਜਨ ਦੌਰਾਨ ਸਬਜੀ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਵਾਰ ਸਮਾਜਿਕ ਅਤੇ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨਾਲ ਇਹ ਸੰਯੁਕਤ ਪ੍ਰੋਗਰਾਮ ਉਲੀਕਿਆ ਗਿਆ ਹੈ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..