December 12, 2024

Chandigarh Headline

True-stories

ਐਸ.ਸੀ. ਕਮਿਸ਼ਨ ਦੇ ਮੈਂਬਰਾਂ ਦੇ ਵਫਦ ਵੱਲੋਂ ਪਿੰਡ ਝਿਊਰਹੇੜੀ ਛੱਪੜ ਦੀ ਦੀਵਾਰ ਮਾਮਲੇ ਦੇ ਨਿਪਟਾਰੇ ਸਬੰਧੀ ਪਿੰਡ ਦਾ ਦੌਰਾ

ਮੋਹਾਲੀ, 30 ਮਾਰਚ, 2022: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਪਰਮਜੀਤ ਕੌਰ ਅਤੇ ਰਾਜ ਕੁਮਾਰ ਹੰਸ ਨੇ ਅੱਜ ਚੰਡੀਗੜ੍ਹ ਏਅਰਪੋਰਟ ਨੇੜਲੇ ਮੋਹਾਲੀ ਦੇ ਪਿੰਡ ਝਿਊਰਹੇੜੀ ਪੁੱਜਕੇ ਪਿੰਡ ਦੇ ਛੱਪੜ ਦੀ ਦੀਵਾਰ ਦੇ ਮਾਮਲੇ ਵਿੱਚ ਮਿਲੀ ਸ਼ਿਕਾਇਤ ਦੀ ਸੁਣਵਾਈ ਕੀਤੀ। ਉਨ੍ਹਾਂ ਵੱਲੋਂ ਮਾਮਲੇ ਦੀ ਡੂੰਘਾਈ ਵਿਚ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਉਨ੍ਹਾਂ ਕਮੇਟੀ ਨੂੰ ਮਾਮਲੇ ਦੀ ਪੂਰੀ ਛਾਣਬੀਣ ਕਰਨ ਉਪਰੰਤ ਵਿਸਥਾਰਤ ਰਿਪੋਰਟ ਕਮਿਸ਼ਨ ਨੂੰ 12 ਅਪ੍ਰੈਲ ਤੱਕ ਸੌਪਣ ਦੀ ਹਦਾਇਤ ਕੀਤੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇਆਂ ਪੰਜਾਬ ਰਾਜ ਤੇ ਐਸ.ਸੀ. ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਨੇ ਦੱਸਿਆ ਕਿ ਪਿੰਡ ਦੀ ਐਸ.ਈ. ਭਾਈਚਾਰੇ ਨਾਲ ਸਬੰਧਤ ਸਰਪੰਚ ਵੱਲੋਂ ਪਿਛਲੇ ਦਿਨੀ ਕਮਿਸ਼ਨ ਨੂੰ ਇਹ ਦਰਖਾਸਤ ਮਿਲੀ ਸੀ ਕਿ ਪਿੰਡ ਦੇ ਛੱਪੜ ਦੀ ਦੀਵਾਰ ਦੇ ਕੰਮ ਨੂੰ ਜਨਰਲ ਜਾਤੀ ਨਾਲ ਸਬੰਧਿਤ ਵਿਅਕਤੀਆ ਵੱਲੋਂ ਜਾਣਬੁੱਝ ਕੇ ਰੁਕਵਾ ਦਿੱਤਾ ਗਿਆ ਹੈ ਅਤੇ ਵਿਕਾਸ ਕਾਰਜਾਂ ਦਾ ਕੰਮ ਕਰ ਰਹੀ ਲੇਬਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਜਿਸ ਕਾਰਨ ਲੇਬਰ ਕੰਮ ਕਰਨ ਤੋਂ ਡਰਦੀ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨ ਨੂੰ ਮਿਲੀ ਸ਼ਿਕਾਇਤ ਤੇ ਅਮਲ ਕਰਦਿਆ ਉਨ੍ਹਾਂ ਵੱਲੋ ਅੱਜ ਇਥੇ ਪਹੁੰਚ ਕਰਕੇ ਮਾਮਲੇ ਬਾਰੇ ਜਾਣਿਆ ਗਿਆ ਹੈ। ਉਨ੍ਹਾਂ ਕਿਹਾ ਐਸ.ਸੀ ਭਾਈਚਾਰੇ ਨਾਲ ਕਿਸੇ ਕਿਸਮ ਦੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਬਣਦਾ ਮਾਣ ਸਨਮਾਨ ਦਿਵਾਉਂਣ ਲਈ ਐਸ .ਸੀ ਕਮਿਸ਼ਨ ਵੱਚਨਬੱਧ ਹੈ।

ਇਸ ਮੌਕੇ ਰਾਜ ਕੁਮਾਰ ਹੰਸ ਵੱਲੋਂ ਛੱਪੜ ਦੀ ਚਾਰਦੀਵਾਰੀ ਵਾਲੇ ਸਥਾਨ ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਮੈਂਬਰ ਐਸ.ਸੀ. ਕਮਿਸ਼ਨ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਇਸ ਨਾਲ ਸਬੰਧ ਜੋ ਵੀ ਕਾਰਵਾਈ ਕਰਨ ਯੋਗ ਹੈ ਉਸ ਨੂੰ ਤੁਰੰਤ ਅਮਲ ਵਿੱਚ ਲਿਆਂਦਾ ਜਾਵੇ। ਇਸ ਦੇ ਨਾਲ ਹੀ ਐਸ.ਸੀ. ਕਮਿਸ਼ਨ ਦੇ ਮੈਂਬਰਾਂ ਦੇ ਵਫਦ ਨੇ ਡੀ.ਡੀ.ਪੀ.ਓ. ਐਸ.ਏ.ਐਸ. ਨਗਰ ਨੂੰ ਕਾਰਵਾਈ ਰਿਪੋਰਟ 12 ਅਪ੍ਰੈਲ ਤਕ ਨਿੱਜੀ ਤੌਰ ਤੇ ਪੇਸ਼ ਹੋ ਕੇ ਕਮਿਸ਼ਨ ਅੱਗੇ ਸੌਪਣ ਦੇ ਆਦੇਸ਼ ਵੀ ਦਿੱਤੇ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..