ਮਾਇਆ ਰਾਮ ਦੀਆਂ ਦੋ ਭੇਟਾਵਾਂ ਲੋਕ ਅਰਪਣ
ਮੋਹਾਲੀ, 26 ਮਾਰਚ, 2022: ਜੈ ਆਡੀਓ ਮਿਊਜਿਕ ਕੰਪਨੀ ਰਾਜਪੁਰਾ ਵੱਲੋਂ 1985 ਤੋਂ ਜਗਰਾਤਿਆਂ ਵਿੱਚ ਅਪਣੀ ਸੁਰੀਲੀ ਤੇ ਦਮਦਾਰ ਅਵਾਜ਼ ’ਚ ਮਾਤਾ ਦੇ ਜਗਰਾਤਿਆਂ ’ਚ ਭੇਂਟਾਂ ਦਾ ਗੁਣਗਾਣ ਕਰਕੇ ਸਰਧਾਲੂਆਂ ਨੂੰ ਮਾਤਾ ਨਾਲ ਜੋੜਨ ਵਾਲੇ ਮਾਇਆ ਰਾਮ ਮਾਇਆ ਦੀਆਂ ਪਲੇਠੀਆਂ ਦੋ ਭੇਟਾਵਾਂ ‘ਜੈ ਕਾਰਾ ਮਨਸਾ ਦੇਵੀ ਦਾ ਅਤੇ ‘ਦਰ ਤੇ ਖੜੇ ਸਵਾਲੀ’ ਅੱਜ ਮੋਹਾਲੀ ਪ੍ਰੈਸ ਕਲੱਬ ਵਿੱਚ ਲੋਕ ਅਰਪਣ ਕੀਤੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭੇਟਾਂ ਦੇ ਲੇਖਕ ਪ੍ਰਦੀਪ ਧਾਲੀਵਾਰ ਨੇ ਦੱਸਿਆ ਕਿ ਇਨਾਂ ਦਾ ਸੰਗੀਤ ਹਰੀ ਅਮਿਤ ਵੱਲੋਂ ਦਿਤਾ ਗਿਆ ਹੈ। ਇਨਾਂ ਭੇਟਾਂ ਨੂੰ ਹਿਮਾਚਲ ਦੀਆਂ ਖੂਬ ਸੂਰਤ ਤੇ ਦਿਲ ਖਿਚਵੀਆਂ ਵਾਦੀਆਂ ਵਿੱਚ ਗੱਗੀ ਸਿੰਘ ਵੱਲੋਂ ਫਿਲਮਾਇਆ ਗਿਆ ਹੈ। ਇਨਾਂ ਭੇਟਾਂ ਦੇ ਪ੍ਰੋਡੀਊਸਰ ਰੂਬਲ ਧਾਲੀਵਾਲ ਅਤੇ ਕੰਪਨੀ ਦੇ ਐਮ.ਡੀ ਮਤੀ ਅੰਜੂ ਲਤਾ ਜੀ ਵਲੋਂ ਕੀਤਾ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਭੇਟਾ ਦੇ ਗਾਇਕ ਮਾਇਆ ਰਾਮ ਨੇ ਕਿਹਾ ਕਿ ਉਹਨਾਂ ਨੂੰ ਬਚਪਨ ਤੋਂ ਹੀ ਮਾਤਾ ਦੇ ਭਜਨ ਸੁਣਨ ਅਤੇ ਗਾਉਣ ਦਾ ਚਸਕਾ ਸੀ, ਜਿਸ ਨੂੰ ਉਸ ਨੇ ਆਪਣੀ ਰੋਜ਼ਾਨਾ ਨੌਕਰੀ ਦੇ ਨਾਲ ਨਾਲ ਜੀਵਨ ਦਾ ਇਕ ਅੰਗ ਬਣਾ ਲਿਆ। ਆਪਣੀ ਸੇਵਾ ਨਵਿਰਤੀ ਤੋਂ ਬਾਅਦ ਉਹ ਲਗਾਤਾਰ ਟ੍ਰਾਈਸਿਟੀ ਵਿਚ ਜਗਰਾਤਿਆਂ ਦਾ ਗੁਣਗਾਨ ਕਰਦੇ ਰਹਿੰਦੇ ਹਨ ਜਿਸ ਨੂੰ ਭਗਤਾਂ ਵਲੋਂ ਪੂਰਨ ਪਿਆਰ ਦਿੱਤਾ ਜਾਂਦਾ ਰਿਹਾ ਹੈ।
ਇਸ ਮੌਕੇ ਉਹਨਾਂ ਨਾਲ ਦਿਲਬਾਗ ਸਿੰਘ, ਰਾਜਨ ਧਾਲੀਵਾਲ, ਜਗਜੀਤ ਸਿੰਘ, ਅਨਮੋਲ ਘਈ, ਗੌਤਮ ਬੈਂਸ, ਨਰਿੰਦਰ ਸਿੰਘ ਆਦਿ ਹਾਜ਼ਰ ਸਨ।