15 ਵਰ੍ਹਿਆਂ ਤੋਂ ਬਲਵੀਰ ਸਿੱਧੂ ਹਲਕੇ ਦੇ ਲੋਕਾਂ ਨੂੰ ਰਹੇ ਹਨ ਲੁੱਟ ਅਤੇ ਕੁੱਟ : ਕੁਲਵੰਤ ਸਿੰਘ
1 min readਮੁਹਾਲੀ, 8 ਫ਼ਰਵਰੀ, 2022: ਪਿਛਲੇ ਲਗਪਗ 15 ਦਿਨਾਂ ਤੋਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰਨਾਂ ਰਾਜਨੀਤਕ ਪਾਰਟੀਆਂ ਦੇ ਟਕਸਾਲੀ ਵਰਕਰ ਅਤੇ ਮੁੱਖ ਅਹੁਦੇਦਾਰ ਆਪ ਪਾਰਟੀ ਦੇ ਵਿਚ ਸ਼ਾਮਿਲ ਹੋ ਰਹੇ ਹਨ, ਇਸ ਗੱਲ ਦੇ ਨਾਲ ਵਿਰੋਧੀ ਪਾਰਟੀਆਂ ਸਕਤੇ ਵਿੱਚ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਬਦਲ ਹੀ ਨਹੀਂ ਲੱਭ ਰਿਹਾ, ਇਹ ਗੱਲ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਆਪ ਦੇ ਉਮੀਦਵਾਰ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਆਪ ਵਿੱਚ ਜਿਸ ਤੇਜ਼ੀ ਨਾਲ ਲੋਕੀਂ ਖ਼ਾਸ ਕਰਕੇ ਮੁਹਾਲੀ ਹਲਕੇ ਦੇ ਲੋਕੀਂ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਨੂੰ ਆਪਣੇ ਹੱਥੀਂ ਚਲਾ ਰਹੇ ਹਨ ।
ਇਨ੍ਹਾਂ ਸਰਗਰਮੀਆਂ ਤੋਂ ਕੁਲਵੰਤ ਸਿੰਘ ਦੀ ਜਿੱਤ ਯਕੀਨੀ ਜਾਪਦੀ ਹੈ। ਜਗਤਪੁਰਾ ਨਿਵਾਸੀ ਬਿੱਲੂ ਚੇਅਰਮੈਨ ਦੀ ਅਗਵਾਈ ਦੇ ਵਿਚ ਜਗਤਪੁਰਾ ਨਿਵਾਸੀਆਂ ਦਾ ਇਕ ਵੱਡਾ ਵਫਦ ਕੁਲਵੰਤ ਸਿੰਘ ਦੀ ਮੌਜੂਦਗੀ ਦੇ ਵਿੱਚ ਆਪ ਵਿੱਚ ਸ਼ਾਮਲ ਹੋ ਗਿਆ। ਜਗਤਪੁਰਾ ਦੇ ਇਨ੍ਹਾਂ ਬਸ਼ਿੰਦਿਆਂ ਦਾ ਸਵਾਗਤ ਕੁਲਵੰਤ ਸਿੰਘ ਨੇ ਕਰਦਿਆਂ ਕਿਹਾ ਕਿ ਅੱਜ ਜਿਸ ਗਰਮਜੋਸ਼ੀ ਅਤੇ ਉਤਸ਼ਾਹ ਦੇ ਨਾਲ ਜਗਤਪੁਰਾ ਨਿਵਾਸੀਆਂ ਨੇ ਆਪ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ । ਇਸ ਗੱਲ ਦੇ ਲਈ ਆਪ ਦੇ ਸਮੁੱਚੇ ਵਰਕਰ ਵਧਾਈ ਦੇ ਪਾਤਰ ਹਨ ਅਤੇ ਲਗਾਤਾਰ ਆਪ ਵਿੱਚ ਸ਼ਾਮਲ ਹੋ ਰਹੇ ਲੋਕਾਂ ਦੀ ਸਰਗਰਮੀ ਦੇ ਨਾਲ ਇਹ ਗੱਲ ਸਪਸ਼ਟ ਹੈ ਕਿ ਮੋਹਾਲੀ ਵਿਧਾਨ ਸਭਾ ਹਲਕੇ ਦੇ ਲੋਕੀਂ ਬਲਬੀਰ ਸਿੰਘ ਸਿੱਧੂ ਦੀਆਂ ਜ਼ਿਆਦਤੀਆਂ ਤੋਂ ਇੰਨੇ ਤੰਗ ਆ ਚੁੱਕੇ ਹਨ ਕਿ ਉਹ ਹਰ ਹੀਲੇ ਬਲਬੀਰ ਸਿੱਧੂ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ। ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੱਧੂ ਨੇ ਆਪਣੀ ਹਰੇਕ ਚੋਣ ਦੇ ਵਿੱਚ ਲੋਕਾਂ ਨਾਲ ਤਰ੍ਹਾਂ – ਤਰ੍ਹਾਂ ਦੇ ਵਾਅਦੇ ਅਤੇ ਦਾਅਵੇ ਕੀਤੇ।
ਜਿਨ੍ਹਾਂ ਨੂੰ ਕਦੀ ਵੀ ਅਮਲੀ ਜਾਮਾ ਨਹੀਂ ਪਹਿਨਾਇਆ, ਸਗੋਂ ਆਪਣੇ ਨਿੱਜੀ ਸਲਾਹਕਾਰਾਂ ਦੇ ਜ਼ਰੀਏ ਵਿਧਾਨ ਸਭਾ ਹਲਕਾ ਮੁਹਾਲੀ ਦੇ ਲੋਕਾਂ ਨੂੰ ਕੁੱਟਣਾ ਅਤੇ ਲੁੱਟਣਾ ਜਾਰੀ ਰੱਖਿਆ । ਇਸ ਮੌਕੇ ਤੇ ਜਗਤਪਰਾ ਨਿਵਾਸੀ ਬਿੱਲੂ ਚੇਅਰਮੈਨ ਨਾਲ ਧਰਮਪਾਲ, ਸਤੀਸ਼ ਕੁਮਾਰ, ਜਸਵੰਤ ਸਿੰਘ,ਪਾਲਾ, ਕੁਲਦੀਪ, ਰੋਹਿਤ,ਅਮਨ, ਸੁਖਬੀਰ ਸਿੰਘ, ਸੋਨੂੰ, ਨਰੇਸ਼,ਦਲੀਪ, ਸੋਨੂੰ- ਅਸ਼ਵਨੀ ਜਗਤਪੁਰਾ, ਰੁਪਿੰਦਰ, ਰਾਕੇਸ਼,ਸਾਹਿਲ, ਮਨੀ, ਰੌਸ਼ਨ, ਰਾਮਪਾਲ, ਛੋਟੂ ਲਾਲ,ਰਵਿੰਦਰ, ਸ਼ਕਤੀ ਸਮੇਤ ਵੱਡੀ ਗਿਣਤੀ ਵਿਚ ਜਗਤਪ ਜਗਤਪੁਰਾ ਨਿਵਾਸੀ ਹਾਜ਼ਰ ਸਨ ।