ਚਾਰਾ ਘੁਟਾਲੇ ਮਾਮਲੇ ‘ਚ ਲਾਲੂ ਯਾਦਵ ਨੂੰ ਮਿਲੀ 5 ਸਾਲ ਦੀ ਸਜ਼ਾ, 60 ਲੱਖ ਦਾ ਜੁਰਮਾਨਾ
ਰਾਂਚੀ, 21 ਫ਼ਰਵਰੀ, 2022: ਲਾਲੂ ਪ੍ਰਸਾਦ ਯਾਦਵ ਨੂੰ ਡੋਰਾਂਡਾ ਖ਼ਜ਼ਾਨੇ ਨਾਲ ਸਬੰਧਿਤ ਚਾਰਾ ਘੁਟਾਲੇ ਵਿੱਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਸ ‘ਤੇ 60 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਐਸ.ਕੇ. ਸ਼ਸ਼ੀ ਨੇ ਇਹ ਫੈਸਲਾ ਸੁਣਾਇਆ। ਲਾਲੂ ਦੇ ਵਕੀਲ ਨੇ ਦੱਸਿਆ ਕਿ ਜ਼ਮਾਨਤ ਲਈ ਅੱਗੇ ਅਰਜ਼ੀ ਦਿੱਤੀ ਜਾਵੇਗੀ ਪਰ ਲਾਲੂ ਨੂੰ ਜ਼ਮਾਨਤ ਨਾ ਮਿਲਣ ਤੱਕ ਜੇਲ੍ਹ ‘ਚ ਹੀ ਰਹਿਣਾ ਪਵੇਗਾ।