October 16, 2024

Chandigarh Headline

True-stories

ਤਨਖਾਹ ਵਿੱਚ ਵਾਧੇ ਦੇ ਫੈਸਲੇ ਦਾ ਅਧਿਆਪਕਾਂ ਨੇ ਕੀਤਾ ਸਵਾਗਤ, ਲਗਭਗ 12700 ਅਧਿਆਪਕਾਂ ਨੂੰ ਮਿਲੇਗਾ ਤਨਖਾਹ ਵਾਧੇ ਦਾ ਲਾਭ

1 min read

ਚੰਡੀਗੜ੍ਹ, 27 ਜੂਨ, 2023: ਅਧਿਆਪਕਾਂ ਦੇ ਇਕ ਵਫ਼ਦ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ ਹਾਲ ਹੀ ਵਿੱਚ ਰੈਗੁਲਰ ਹੋਏ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਸੂਬਾ ਸਰਕਾਰ ਵੱਲੋਂ ਕੀਤੇ ਵਾਧੇ ਦੇ ਇਤਿਹਾਸਕ ਫੈਸਲੇ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਇਸ ਫੈਸਲੇ ਦਾ ਸਵਾਗਤ ਕਰਦਿਆਂ ਅਧਿਆਪਕਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਫੋਕੀ ਬਿਆਨਬਾਜ਼ੀ ਤੋਂ ਸਿਵਾਏ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਕੁੱਝ ਨਹੀਂ ਕੀਤਾ। ਦੂਜੇ ਪਾਸੇ ਭਗਵੰਤ ਮਾਨ ਸਰਕਾਰ ਨੇ ਪਹਿਲਾਂ ਕੱਚੇ ਅਧਿਆਪਕਾਂ ਨੂੰ ਪੱਕਾ ਕਰ ਕੇ ਅਤੇ ਹੁਣ ਤਨਖ਼ਾਹ ਵਿੱਚ ਵਾਧਾ ਕਰ ਕੇ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਫੈਸਲੇ ਲਈ ਸਮੁੱਚਾ ਅਧਿਆਪਕ ਭਾਈਚਾਰਾ ਮੁੱਖ ਮੰਤਰੀ ਦਾ ਕਰਜ਼ਦਾਰ ਹੈ।

ਵਫ਼ਦ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਦੇ ਇਸ ਮਿਸਾਲੀ ਫੈਸਲੇ ਦਾ ਲਾਭ ਪੰਜਾਬ ਦੇ ਕਰੀਬ 12700 ਅਧਿਆਪਕਾਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਜੋ ਵਾਅਦਾ ਕੀਤਾ ਸੀ, ਉਹ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਮਿਸਾਲੀ ਪਹਿਲਕਦਮੀ ਸੂਬੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਵਿੱਚ ਸਹਾਈ ਸਿੱਧ ਹੋਵੇਗੀ।

“ਅਸੀਂ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਾਂ। ਮਾਨ ਸਰਕਾਰ ਨੇ ਸਾਨੂੰ ਤਨਖਾਹ ਵਾਧੇ ਦਾ ਤੋਹਫ਼ਾ ਦਿੱਤਾ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਸਰਕਾਰ ਭਵਿੱਖ ਵਿੱਚ ਸਾਡੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰੇਗੀ।”- ਕੁਲਦੀਪ ਸਿੰਘ

“ਮੈਂ 2006 ਤੋਂ ਇੱਕ ਅਧਿਆਪਕ ਵਜੋਂ ਕੰਮ ਕਰ ਰਿਹਾ ਹਾਂ। ਪਹਿਲਾਂ ਸਾਨੂੰ ਸਿਰਫ 10,000 ਰੁਪਏ ਮਹੀਨਾ ਮਿਲਦਾ ਸੀ, ਜਿਸ ਨਾਲ ਸਾਡਾ ਘਰ ਚਲਾਉਣਾ ਮੁਸ਼ਕਲ ਸੀ। ਪਰ ਸਰਕਾਰ ਨੇ ਇਸ ਨੂੰ ਵਧਾ ਕੇ 22,000 ਰੁਪਏ ਕਰ ਦਿੱਤਾ ਹੈ। ਹੁਣ ਸਾਨੂੰ ਆਪਣਾ ਘਰ ਚਲਾਉਣ ਵਿੱਚ ਸੌਖ ਹੋਵੇਗੀ ਅਤੇ ਅਸੀਂ ਇੱਜ਼ਤ ਤੇ ਮਾਣ ਨਾਲ ਆਪਣੀ ਜ਼ਿੰਦਗੀ ਬਿਤਾ ਸਕਾਂਗੇ।” – ਮਨਿੰਦਰ ਰਾਣਾ

“ਪਿਛਲੀਆਂ ਸਰਕਾਰਾਂ ਨੇ ਸਾਨੂੰ ਸਾਡਾ ਹੱਕ ਨਹੀਂ ਦਿੱਤਾ। ਉਲਟਾ ਸਾਡੇ ਨਾਲ ਧੱਕਾ ਕੀਤਾ ਪਰ ਮਾਨ ਸਰਕਾਰ ਨੇ ਪੰਦਰਾਂ ਮਹੀਨਿਆਂ ਵਿੱਚ ਹੀ ਸਾਡੇ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਅਸੀਂ ਇਸ ਇਤਿਹਾਸਕ ਫੈਸਲੇ ਲਈ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ।” – ਅਜਮੇਰ ਸਿੰਘ ਔਲਖ

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..