December 5, 2024

Chandigarh Headline

True-stories

ਫਾਦਰ ਡੇ: 72 ਸਾਲਾ ਪਿਤਾ ਨੇ 41 ਸਾਲਾ ਧੀ ਨੂੰ ਕਿਡਨੀ ਦਾਨ ਕੀਤੀ

1 min read

ਮੋਹਾਲੀ, 17 ਜੂਨ, 2023: ਫੋਰਟਿਸ ਹਸਪਤਾਲ ਮੋਹਾਲੀ ਦੇ ਰੀਨਲ ਸਾਇੰਸਿਜ਼ ਵਿਭਾਗ ਨੇ ਇਸ ਸਾਲ ਅਪ੍ਰੈਲ ਵਿੱਚ ਕਿਡਨੀ ਟਰਾਂਸਪਲਾਂਟ ਸਰਜਰੀ ਕੇ ਜਰੀਏ ਕਰਨਾਲ, ਹਰਿਆਣਾ ਦੀ ਇੱਕ 41 ਸਾਲਾ ਮਹਿਲਾ ਮਰੀਜ਼ ਮੀਨਾ ਦੇਵੀ ਨੂੰ ਇੱਕ ਨਵਾਂ ਜੀਵਨ ਦਿੱਤਾ, ਜੋ ਕਿ ਕ੍ਰੋਨਿਕ ਕਿਡਨੀ ਡਿਜ਼ੀਜ਼ (ਸੀਕੇਡੀ) ਤੋਂ ਪੀੜਤ ਸੀ। ਉਸ ਦੇ ਪਿਤਾ ਰਾਜਿੰਦਰ (72) ਨੇ ਮਹਿਲਾ ਮਰੀਜ਼ ਨੂੰ ਇੱਕ ਕਿਡਨੀ ਦਾਨ ਕੀਤੀ ਸੀ।

ਮਰੀਜ਼ ਵਿੱਚ ਯੂਰੇਮਿਕ ਲੱਛਣ ਸਨ (ਖੂਨ ਵਿੱਚ ਹਾਨੀਕਾਰਕ ਪਦਾਰਥਾਂ ਦੇ ਵਧੇ ਹੋਏ ਪੱਧਰ ਦੇ ਕਾਰਨ) ਅਤੇ ਲੰਘੇ ਜਨਵਰੀ ਮਹੀਨੇ ਤੋਂ ਹਫ਼ਤੇ ਵਿੱਚ ਦੋ ਵਾਰ ਹੀਮੋਡਾਇਆਲਿਸਿਸ (ਖੂਨ ਵਿੱਚੋਂ ਰਹਿੰਦ-ਖੂੰਹਦ ਅਤੇ ਪਾਣੀ ਨੂੰ ਫਿਲਟਰ ਕਰਨਾ) ਤੋਂ ਗੁਜ਼ਰ ਰਹੀ ਸੀ। ਪਰ, ਉਸਦੇ ਲੱਛਣਾਂ ਵਿੱਚ ਸੁਧਾਰ ਨਾ ਹੋਣ ਤੋਂ ਬਾਅਦ, ਉਹ ਅੰਤ ਵਿੱਚ ਡਾ. ਅੰਨਾ ਗੁਪਤਾ, ਐਸੋਸੀਏਟ ਕੰਸਲਟੈਂਟ, ਰੀਨਲ ਸਾਇੰਸਿਜ਼ ਅਤੇ ਕਿਡਨੀ ਟਰਾਂਸਪਲਾਂਟ, ਫੋਰਟਿਸ ਹਸਪਤਾਲ ਮੋਹਾਲੀ ਦੇ ਕੋਲ ਪਹੁੰਚੇ।

Dr. Anna Gupta

ਜਾਂਚ ਕਰਨ ਤੇ, ਡਾ. ਗੁਪਤਾ ਨੇ ਦੇਖਿਆ ਕਿ ਮਰੀਜ਼ ਦੇ ਪੈਰਾਂ ਅਤੇ ਲੱਤਾਂ ਵਿੱਚ ਸੋਜ ਸੀ, ਬੇਕਾਬੂ ਬਲੱਡ ਪ੍ਰੈਸ਼ਰ, ਭੁੱਖ ਨਾ ਲੱਗਣਾ, ਅਨੀਮੀਆ (ਖੂਨ ਦਾ ਪੱਧਰ ਘੱਟ ਹੋਣਾ) ਸੀ ਜਿਸ ਲਈ ਉਸਨੂੰ ਕਈ ਵਾਰ ਖੂਨ ਚੜ੍ਹਾਇਆ ਗਿਆ ਸੀ। ਉਸਨੂੰ ਆਪਣੀ ਡਾਇਲਸਿਸ ਲਾਈਨ ਵਿੱਚ ਵੀ ਇਨਫੈਕਸ਼ਨ ਹੋ ਗਈ ਅਤੇ ਬਾਅਦ ਵਿੱਚ ਉਸਨੂੰ ਐਂਟੀਬਾਇਓਟਿਕਸ ਉਤੇ ਰੱਖਿਆ ਗਿਆ ਸੀ। ਡਾ. ਗੁਪਤਾ ਨੇ ਮਰੀਜ਼ ਨੂੰ ਕਿਡਨੀ ਟਰਾਂਸਪਲਾਂਟ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਅਤੇ ਸਹੀ ਡਾਇਗਨੌਸਟਿਕ ਟੈਸਟਾਂ ਤੋਂ ਬਾਅਦ ਮਰੀਜ਼ ਦੇ ਪਿਤਾ ਨੇ ਕਿਡਨੀ ਦਾਨ ਕਰਨ ਦਾ ਵਿਚਾਰ ਰੱਖਿਆ।

ਕਿਡਨੀ ਟਰਾਂਸਪਲਾਂਟ ਸਰਜਰੀ ਟੀਮ ਜਿਸ ਵਿੱਚ ਡਾ. ਅੰਨਾ ਗੁਪਤਾ, ਡਾ. ਸੁਨੀਲ ਕੁਮਾਰ, ਸੀਨੀਅਰ ਕੰਸਲਟੈਂਟ ਅਤੇ ਕਿਡਨੀ ਟਰਾਂਸਪਲਾਂਟ ਸਰਜਨ ਅਤੇ ਡਾ. ਸਾਹਿਲ ਰੈਲੀ, ਅਟੈਂਡੈਂਟ ਕੰਸਲਟੈਂਟ, ਕਿਡਨੀ ਟਰਾਂਸਪਲਾਂਟ, ਫੋਰਟਿਸ ਮੋਹਾਲੀ ਸ਼ਾਮਿਲ ਸਨ, ਨੇ ਮਰੀਜ਼ ਦਾ ਸਫਲਤਾਪੂਰਵਕ ਆਪ੍ਰੇਸ਼ਨ ਕੀਤਾ। ਉਹ ਸਰਜਰੀ ਤੋਂ ਬਾਅਦ ਤੀਜੇ ਦਿਨ ਤੁਰਨ ਦੇ ਯੋਗ ਹੋ ਗਈ ਸੀ ਅਤੇ ਛੇਵੇਂ ਦਿਨ ਸਧਾਰਣ ਕ੍ਰੀਏਟੀਨਾਈਨ (0.6 ਤੋਂ 1.1 ਮਿਲੀਗ੍ਰਾਮ/ਡੀਐਲ) ਨਾਲ ਛੁੱਟੀ ਦੇ ਦਿੱਤੀ ਗਈ ਸੀ।

ਇਸ ਕੇਸ ਬਾਰੇ ਚਰਚਾ ਕਰਦਿਆਂ ਡਾ. ਗੁਪਤਾ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਮਰੀਜ਼ ਦੀ ਕ੍ਰੀਏਟੀਨਾਈਨ ਆਮ ਹੈ, ਸੋਜ ਘੱਟ ਗਈ ਸੀ, ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਸੀ ਅਤੇ ਉਸਦੀ ਭੁੱਖ ਵਿੱਚ ਸੁਧਾਰ ਹੋਇਆ ਸੀ। ਕਿਡਨੀ ਦਾਨ ਕਰਨ ਵਾਲੇ ਪਿਤਾ ਨੂੰ ਵੀ ਸਰਜਰੀ ਤੋਂ ਬਾਅਦ ਚੌਥੇ ਦਿਨ ਬਿਨਾਂ ਕਿਸੇ ਪੇਚੀਦਗੀ ਦੇ ਛੁੱਟੀ ਦੇ ਦਿੱਤੀ ਗਈ ਸੀ ਅਤੇ ਉਹ ਵੀ ਹੁਣ ਠੀਕ ਹਨ।

ਇਹ ਦੱਸਦੇ ਹੋਏ ਕਿ ਸੀਕੇਡੀ ਭਾਰਤ ਵਿੱਚ ਇੱਕ ਵੱਧ ਰਹੀ ਸਿਹਤ ਸਮੱਸਿਆ ਹੈ, ਡਾ. ਗੁਪਤਾ ਨੇ ਦੱਸਿਆ ਕਿ ਸ਼ੂਗਰ ਰੋਗੀਆਂ ਅਤੇ ਹਾਈਪਰਟੈਨਸ਼ਨ ਵਾਲੇ ਲੋਕਾਂ (ਬਲੱਡ ਪ੍ਰੈਸ਼ਰ ਵਿੱਚ ਵਾਧਾ) ਦੀ ਜਾਂਚ ਕਰਨਾ ਮਹੱਤਵਪੂਰਨ ਹੈ। ਸੀਕੇਡੀ ਦੇ ਲੱਛਣਾਂ ਬਾਰੇ ਜਾਗਰੂਕਤਾ ਫੈਲਾਉਣ ਦੀ ਲੋੜ ਹੈ। ਕਿਡਨੀ ਟਰਾਂਸਪਲਾਂਟ ਦੀ ਸਫਲਤਾ ਦਰ 97 ਪ੍ਰਤੀਸ਼ਤ ਤੋਂ ਵੱਧ ਹੈ ਅਤੇ ਫੋਰਟਿਸ ਮੋਹਾਲੀ ਸਭ ਤੋਂ ਉੱਨਤ ਡਾਕਟਰੀ ਸਹੂਲਤਾਂ ਦਾ ਮਾਣ ਪ੍ਰਾਪਤ ਕਰਦਾ ਹੈ। ਜੇਕਰ ਮਰੀਜ਼ ਸਮੇਂ ਸਿਰ ਕਿਡਨੀ ਟਰਾਂਸਪਲਾਂਟ ਸਰਜਰੀ ਨਹੀਂ ਕਰਵਾਉਂਦਾ ਹੈ, ਤਾਂ ਇਹ ਅੱਗੇ ਕੁਝ ਯੂਰੇਮਿਕ (ਕਿਡਨੀ ਫੇਲੀਅਰ ਨਾਲ ਸਬੰਧਿਤ) ਪੇਚੀਦਗੀਆਂ, ਲਾਗਾਂ, ਦਿਲ ਦੀਆਂ ਬਿਮਾਰੀਆਂ ਦਾ ਵਿਕਾਸ ਕਰ ਸਕਦਾ ਹੈ।

ਕਿਡਨੀ ਟਰਾਂਸਪਲਾਂਟ ਦੀ ਮਹੱਤਤਾ ਉਤੇ ਚਾਨਣਾ ਪਾਉਂਦੇ ਹੋਏ, ਡਾ. ਸੁਨੀਲ ਕੁਮਾਰ ਨੇ ਕਿਹਾ, ‘‘ਦਾਨੀ ਦੀ ਚੋਣ ਬਹੁਤ ਮਹੱਤਵਪੂਰਨ ਹੈ ਕਿਉਂਕਿ ਸਫਲ ਸਰਜਰੀ ਦਾ ਨਤੀਜਾ ਮਰੀਜ਼ ਲਈ ਸਿਹਤਮੰਦ ਜੀਵਨ ਯਕੀਨੀ ਬਣਾਉਂਦਾ ਹੈ। ਨਾਲ ਹੀ, ਮਰੀਜ਼ ਸਰਜਰੀ ਦੇ ਇੱਕ ਹਫ਼ਤੇ ਦੇ ਅੰਦਰ ਘਰ ਜਾ ਸਕਦੇ ਹਨ ਅਤੇ ਆਪਣੀਆਂ ਆਮ ਰੁਟੀਨ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰ ਸਕਦੇ ਹਨ। ਪਹਿਲੇ ਤਿੰਨ ਮਹੀਨਿਆਂ ਨੂੰ ਛੱਡ ਕੇ, ਖੁਰਾਕ ਸੰਬੰਧੀ ਪਾਬੰਦੀਆਂ ਬਹੁਤ ਘੱਟ ਹਨ। ਹਾਲਾਂਕਿ, ਇੱਕ ਨੈਫਰੋਲੋਜਿਸਟ ਨਾਲ ਨਿਯਮਤ ਫਾਲੋ-ਅੱਪ ਜ਼ਰੂਰੀ ਹੈ।’’

ਡਾ. ਸਾਹਿਲ ਰੈਲੀ ਨੇ ਯੂਰੇਮਿਕ ਪੇਚੀਦਗੀਆਂ ਦੀ ਪਛਾਣ ਅਤੇ ਸਰਜੀਕਲ ਨਤੀਜਿਆਂ ਤੇ ਉਨ੍ਹਾਂ ਦੇ ਪ੍ਰਭਾਵ ਤੇ ਵੀ ਜ਼ੋਰ ਦਿੱਤਾ। ‘‘ਕੁਝ ਪੇਚੀਦਗੀਆਂ ਵਿੱਚ ਇੰਨਫੈਕਸ਼ਨ, ਖੂਨ ਵਹਿਣਾ, ਦਿਲ ਅਤੇ ਫੇਫੜਿਆਂ ਨਾਲ ਸਬੰਧਿਤ ਸਮੱਸਿਆਵਾਂ, ਕੁਪੋਸ਼ਣ, ਅਨੀਮੀਆ ਦੇ ਲਈ ਬਲੱਡ ਟ੍ਰਾਂਸਫਿਊਜ਼ਨ ਦੀ ਜਰੂਰਤ ਹੁੰਦੀ ਹੈ, ਟਰਾਂਸਪਲਾਂਟ ਕੀਤੀ ਕਿਡਨੀ ਦੇ ਵਿਰੁੱਧ ਐਂਟੀਬਾਡੀਜ਼ ਵਿਕਸਿਤ ਕਰਨ ਦਾ ਜੋਖਮ, ਡਾਇਲਸਿਸ ਦੀ ਪਹੁੰਚ, ਗੰਭੀਰ ਦੇਖਭਾਲ ਦੀ ਲੋੜ ਵਾਲੇ ਮਰੀਜ਼ ਦੇ ਵੇਂਟੀਲੇਟਰ ਉਤੇ ਜਾਣ ਦਾ ਖਤਰਾ, ਜ਼ਖ਼ਮ ਦੇ ਭਰਨ ਵਿੱਚ ਦੇਰੀ, ਰੋਗਗ੍ਰਸਤ ਖੂਨ ਦੀਆਂ ਨਾੜੀਆਂ ਸਬ-ਆਪਟਿਮਲ ਕਿਡਨੀ ਫੰਕਸ਼ਨ ਅਤੇ ਵਿੱਤੀ ਸੰਕਟ ਵੱਲ ਲੈ ਜਾਂਦੀਆਂ ਹਨ।

ਦਾਨੀ ਪਿਤਾ ਰਜਿੰਦਰ ਨੇ ਕਿਹਾ ਕਿ ਧੀਆਂ ਘਰ ਦੀ ਸ਼ਾਨ ਹੁੰਦੀਆਂ ਹਨ। ਮੈਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹਾਂ। ਕਿਡਨੀ ਦਾਨ ਕਰਨਾ ਇਹ ਦਰਸਾਉਂਦਾ ਹੈ ਕਿ ਮੇਰਾ ਆਪਣੀ ਧੀ ਲਈ ਡੂੰਘਾ ਪਿਆਰ ਹੈ।

ਇੱਕ ਸਫਲ ਕਿਡਨੀ ਟਰਾਂਸਪਲਾਂਟ ਪ੍ਰੋਗਰਾਮ ਦੇ ਗਠਨ ਤੇ ਡਾ. ਗੁਪਤਾ ਨੇ ਕਿਹਾ ਕਿ ਕਿਡਨੀ ਟਰਾਂਸਪਲਾਂਟ ਪ੍ਰੋਗਰਾਮ ਦੇ ਲਈ ਕਿਡਨੀ ਟ੍ਰਾਂਸਪਲਾਂਟ ਦਾਨੀ ਦੀ ਸਾਵਧਾਨੀਪੂਰਵਕ ਪ੍ਰੀ-ਆਪਰੇਟਿਵ ਚੋਣ, ਕਿਡਨੀ ਟਰਾਂਸਪਲਾਂਟ ਸਰਜਰੀ ਵਿੱਚ ਮੁਹਾਰਤ, ਪੋਸਟ-ਆਪਰੇਟਿਵ ਦੇਖਭਾਲ ਦੇ ਉੱਨਤ ਪੱਧਰ ਦੇ ਨਾਲ–ਨਾਲ ਟਰਾਂਸਪਲਾਂਟ ਸਰਜਨਾਂ ਅਤੇ ਟਰਾਂਸਪਲਾਂਟ ਨੈਫਰੋਲੋਜਿਸਟਸ ਦੀ ਇੱਕ ਸਮਰਪਿਤ ਟੀਮ ਦੀ ਲੋੜ ਹੁੰਦੀ ਹੈ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..