May 18, 2024

Chandigarh Headline

True-stories

35 ਲੱਖ ਦੀ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

1 min read

ਐਸ.ਏ.ਐਸ ਨਗਰ, 8 ਜੁਲਾਈ, 2022: ਵਿਵੇਕ ਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮਿਤੀ 01.07.2022 ਨੂੰ ਸੰਜੀਵ ਕੁਮਾਰ ਵਾਸੀ ਖੰਨਾ ਵੱਲੋ ਥਾਣਾ ਸਿਟੀ ਕੁਰਾਲੀ ਵਿਖੇ ਦਰਖਾਸਤ ਦਿੱਤੀ ਗਈ ਸੀ ਕਿ ਮਿਤੀ 06.06.2022 ਨੂੰ ਉਸ ਦੇ ਕਰਮਚਾਰੀਆਂ ਗੁਰਦੀਪ ਸਿੰਘ ਅਤੇ ਮੋਹਣ ਸਿੰਘ ਪਾਸੋ ਕੁਰਾਲੀ ਸ਼ਹਿਰ ਤੋ ਦਿਨ ਦੇ ਸਮੇਂ ਨਾਮੂਲਮ ਵਿਅਕਤੀਆਂ ਵੱਲੋ ਆਪਣੇ ਆਪ ਨੂੰ ਜੀ.ਐਸ.ਟੀ ਦੇ ਕਰਮਚਾਰੀ ਦੱਸ ਕੇ 35 ਲੱਖ ਰੁਪਏ ਦੀ ਖੋਹ ਕੀਤੀ ਸੀ। ਦਰਖਾਸਤ ਤੇ ਕਾਰਵਾਈ ਕਰਦੇ ਹੋਏ ਮੋਕਾ ਤੇ ਪੜਤਾਲ ਕੀਤੀ ਗਈ ਅਤੇ ਸੀ.ਸੀ.ਟੀ.ਵੀ ਕੈਮਰਿਆ ਦੀ ਘੋਖ ਕੀਤੀ ਗਈ। ਦਰਖਾਸਤ ਵਿੱਚ ਲਗਾਏ ਦੋਸ਼ਾ ਦੀ ਪੜਤਾਲ ਤੋ ਕਰਨ ਤੋ ਬਾਅਦ ਮੁੱਕਦਮਾ ਨੰਬਰ 66 ਮਿਤੀ 06.07.2022 ਅ/ਧ 379ਬੀ ਭ:ਦ:, ਥਾਣਾ ਸਿਟੀ ਕੁਰਾਲੀ, ਮੋਹਾਲੀ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਉਕਤ ਵਾਰਦਾਤ ਨੂੰ ਟਰੇਸ ਕਰਨ ਸਬੰਧੀ ਸੋਰਸ ਕਾਇਮ ਕੀਤੇ ਗਏ। ਉਪ ਕਪਤਾਨ ਪੁਲਿਸ ਸਬ-ਡਵੀਜਨ ਖਰੜ੍ਹ 2 ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਟੀ ਕੁਰਾਲੀ ਵੱਲੋ ਗਿਰੋਹ ਦੇ ਚਾਰ ਮੈਂਬਰਾ ਗੁਰਦੀਪ ਸਿੰਘ ਉਰਫ ਜੱਸੀ, ਹਰਜੀਤ ਸਿੰਘ, ਵਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਉਰਫ ਚੰਨੀ ਨੂੰ ਕਾਬੂ ਕੀਤਾ ਗਿਆ ਹੈ। ਦੌਸ਼ੀ ਹਰਜੀਤ ਸਿੰਘ ਜੋ ਕਿ ਪੁਲਿਸ ਮੁਲਾਜਮ ਹੈ ਅਤੇ ਇਸ ਵੱਲੋ ਮੋਕਾ ਵਾਰਦਾਤ ਸਮੇਂ ਪੁਲਿਸ ਵਰਦੀ ਪਹਿਨੀ ਹੋਈ ਸੀ।

ਗ੍ਰਿਫਤਾਰ ਦੋਸ਼ੀ:

  1. ਗੁਰਦੀਪ ਸਿੰਘ ਉਰਫ ਜੱਸੀ ਪੁੱਤਰ ਬਹਾਦਰ ਸਿੰਘ ਵਾਸੀ # 239, ਸੈਕਟਰ 26ਏ, ਮੰਡੀ ਗੋਬਿੰਦਗੜ੍ਹ, ਜਿਲ੍ਹਾ ਫਤਿਹਗੜ੍ਹ ਸਾਹਿਬ। (09 ਲੱਖ ਰੁਪਏ)
  2. ਹਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਲਖਨਪੁਰ, ਥਾਣਾ ਖਮਾਣੋ, ਜਿਲ੍ਹਾ ਫਤਿਹਗੜ੍ਹ ਸਾਹਿਬ। (05 ਲੱਖ ਰੁਪਏ)
    (ਹਰਜੀਤ ਸਿੰਘ ਉਕਤ ਮੋਜੂਦਾ ਸਮੇਂ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਸੀ)
  3. ਵਰਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ # 254, ਸੈਕਟਰ 26ਏ, ਮੰਡੀ ਗੋਬਿੰਦਗੜ੍ਹ, ਜਿਲ੍ਹਾ ਫਤਿਹਗੜ੍ਹ ਸਾਹਿਬ। (01 ਲੱਖ 50 ਹਜਾਰ ਰੁਪਏ)
  4. ਚਰਨਜੀਤ ਸਿੰਘ ਉਰਫ ਚੰਨੀ ਪੁੱਤਰ ਆਤਮਾ ਸਿੰਘ ਵਾਸੀ # 20, ਰੋਇਲ ਸਿਟੀ, ਜੱਸੜਾ, ਮੰਡੀ ਗੋਬਿੰਦਗੜ੍ਹ, ਜਿਲ੍ਹਾ ਫਤਿਹਗੜ੍ਹ ਸਾਹਿਬ।(01 ਲੱਖ 90 ਹਜਾਰ ਰੁਪਏ)
    ਕੁੱਲ ਬ੍ਰਾਮਦਗੀ:- 17 ਲੱਖ 40 ਹਜਾਰ ਰੁਪਏ

ਕਰੀਮੀਨਲ ਹਿਸਟਰੀ :

ਦੋਸ਼ੀ ਵਰਿੰਦਰ ਸਿੰਘ ਉਕਤ ਤੇ ਪਹਿਲਾ ਵੀ ਮੁਕੱਦਮਾ ਨੰਬਰ: 84 ਮਿਤੀ 01.06.2018 ਅ/ਧ 380,381,454, 342 ਭ:ਦ: ਥਾਣਾ ਅਮਲੋਹ, ਜਿਲ੍ਹਾ ਫਤਿਹਗੜ੍ਹ ਸਾਹਿਬ ਦਰਜ ਰਜਿਸਟਰ ਹੈ।
ਦੋਸ਼ੀਆਨ ਨੂੰ ਅਦਾਲਤ ਵਿੱਚ ਪੇਸ਼ ਕਰਕ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਜਿੰਨਾ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..