ਸਰਕਾਰੀ ਹਾਈ ਸਕੂਲ ਦਾਊਂ ਵਿਚ 10 ਰੋਜ਼ਾ ਸਮਰ ਕੈਂਪ ਦਾ ਆਯੋਜਨ
1 min readਮੋਹਾਲੀ, 20 ਜੂਨ, 2022: ਸਰਕਾਰੀ ਹਾਈ ਸਕੂਲ ਦਾਊਂ ਵਿਚ ਦਸ ਰੋਜ਼ਾ ਆਰਟ ਐਂਡ ਕਰਾਫਟ ਦਾ ਸਮਰ ਕੈਂਪ ਲਗਾਇਆ ਗਿਆ । ਸਕੂਲ ਦੇ ਮੁੱਖ ਅਧਿਆਪਕਾ ਕਿਰਨ ਕੁਮਾਰੀ ਜੀ ਨੇ ਦੱਸਿਆ ਕਿ ਆਰਟ ਐਂਡ ਕਰਾਫਟ ਟੀਚਰ ਕੰਵਲਜੀਤ ਕੌਰ ਨੇ ਹਰ ਸਾਲ ਦੀ ਤਰਾਂ ਇਸ ਵਾਰ ਵੀ 10 ਦਿਨਾਂ ਸਮਰ ਕੈਂਪ ਲਗਾਇਆ । ਇਸ ਸਮਰ ਕੈਂਪ ਦਾ ਸਾਰਾ ਖਰਚਾ ਮੈਡਮ ਕੰਵਲਜੀਤ ਆਪ ਹੀ ਕਰਦੇ ਹਨ ਜਿਸ ਵਿਚ ਵਿਦਿਆਰਥੀਆਂ ਨੇ ਬਹੁਤਹੀ ਉਤਸ਼ਾਹ ਨਾਲ ਖੁੱਲੇ ਸਮੇਂ ਵਿਚ ਕਲਾ ਦੀਆਂ ਬਰੀਕੀਆਂ ਨੂੰ ਸਮਝਿਆ ਅਤੇ ਆਪਣੇ ਮਨੋਭਾਵਾਂ ਨੂੰ ਕਲਾ ਦੇ ਰੂਪ ਵਿਚ ਉਜਾਗਰ ਕੀਤਾ।
ਇਸ ਸਮਰ ਕੈਂਪ ਵਿੱਚ ਸਕੰਵਲਜੀਤ ਕੌਰ ਨੇ ਬੱਚਿਆਂ ਨੂੰ ਗਲਾਸ ਪੇਂਟ,ਫੈਬਰਿਕ ਪੇਂਟ,ਪੋਟ ਪੇਂਟ,ਝੂਮਰ, ਪੈੱਨ ਸਟੈਂਡ,ਪੁਰਾਣੇ ਕੱਪੜਿਆਂ ਤੋਂ ਪਾਏਦਾਨ ,ਪੱਥਰਾਂ ਉੱਪਰ ਸੁੰਦਰ ਚਿੱਤਰਕਾਰੀ ਆਦਿ ਸਿਖਾਈ। ਵਿਦਿਆਰਥੀਆਂ ਨੇ ਪੁਰਾਣੀਆਂ ਬੋਤਲਾਂ ਤੋਂ ਬਹੁਤ ਹੀ ਆਕਰਸ਼ਿਤ ਅਤੇ ਸੁੰਦਰ ਝੂਮਰ ਬਣਾਏ। ਕਲੇਅ ਮਾਡਲਿੰਗ ਵਿੱਚ ਮੈਡਮ ਕੰਵਲਜੀਤ ਨੇ ਮਿਊਰਲਪੇਂਟਿੰਗ, ਸਿਖਾਈ ਜੋ ਵਿਦਿਆਰਥੀਆਂ ਲਈ ਨਵੀਂ ਅਤੇ ਅਨੋਖੀ ਸਿਰਜਣਾ ਰਹੀ, ਬੁੱਤਕਾਰੀ ਦੀਆਂ ਬਰੀਕੀਆਂ ਨੂੰ ਵੀ ਸਮਝਾਇਆ। ਆਪਣੀ ਲੋਕ ਕਲਾ ਲਿੱਪਣ ਕਲਾ ਵੀ ਸਿਖਾਈ। ਵਿਦਿਆਰਥੀਆਂ ਨੇ ਇਹ ਸਭ ਸਿੱਖਣ ਵਿਚ ਬੜਾ ਹੀ ਉਤਸ਼ਾਹ ਦਿਖਾਇਆ ਅਤੇ ਸੁੰਦਰ ਕਲਾ-ਕਿ੍ਰਤੀਆਂ ਦਾ ਨਿਰਮਾਣ ਕੀਤਾ। ਵਿਦਿਆਰਥੀਆਂ ਨੂੰ ਮਹਿੰਦੀ ਲਾਉਣ ਦੇ ਵੱਖ ਵੱਖ ਢੰਗ ਵੀ ਦੱਸੇ ਗਏ।
ਮੁੱਖ ਅਧਿਆਪਕਾ ਕਿਰਨ ਕੁਮਾਰੀ ਜੀ ਨੇ ਦੱਸਿਆ ਕਿ ਸਕੂਲਾਂ ਦੁਆਰਾ ਲਗਾਏ ਗਏ ਸਮਰ ਕੈਂਪ ਬੱਚਿਆਂ ਦੇ ਸਰਵ ਪੱਖੀ ਵਿਕਾਸ ਵਿੱਚ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ, ਬੱਚੇ ਬਹੁਤ ਕੁਝ ਸਿੱਖ ਕੇ ਕਿੱਤੇ ਦੇ ਰੂਪ ਚ ਅਪਣਾ ਕੇ ਪੜਾਈ ਦੇ ਨਾਲ ਨਾਲ ਆਪਣੇ ਮਾਪਿਆਂ ਨਾਲ ਮਿਲ ਕੇ ਘਰ ਬੈਠੇ ਹੀ ਪੈਸੇ ਕਮਾ ਸਕਦੇ ਹਨ। ਉਨਾਂ ਕਿਹਾ ਕਿ ਮੈਡਮ ਕੰਵਲਜੀਤ ਕੌਰ ਹਮੇਸ਼ਾਂ ਤਨਦੇਹੀ ,ਲਗਨ ਅਤੇ ਮਿਹਨਤ ਨਾਲ ਕਲਾ ਦੇ ਖੇਤਰ ਨੂੰ ਉੱਚਾ ਚੁੱਕਣ ਵਿੱਚ ਜੁੱਟੇ ਰਹਿੰਦੇ ਹਨ। ਮਾਪਿਆਂ ਨੇ ਵੀ ਸਰਕਾਰੀ ਸਕੂਲਾਂ ਦੁਆਰਾ ਅਜਿਹੇ ਸਮਰ ਕੈਂਪ ਲਗਾਉਣ ਦੀ ਸ਼ਲਾਘਾ ਕੀਤੀ ਹੈ ।