April 19, 2024

Chandigarh Headline

True-stories

ਅਮਨਿੰਦਰ ਕੌਰ ਬਰਾੜ ਨੇ ਐਸ.ਏ.ਐਸ. ਨਗਰ ਦੇ ਵਧੀਕ ਡਿਪਟੀ ਕਮਿਸ਼ਨਰ (ਜ)ਵਜੋਂ ਕਾਰਜਭਾਰ ਸੰਭਾਲਿਆ

ਐਸ.ਏ.ਐਸ. ਨਗਰ , 5 ਮਈ, 2022: 2012 ਬੈਚ ਦੀ ਟੋਪਰ ਪੀ.ਐਸ.ਐਸ. ਅਫ਼ਸਰ ਅਮਨਿੰਦਰ ਕੌਰ ਬਰਾੜ ਨੇ ਅੱਜ ਐਸ.ਏ.ਐਸ. ਨਗਰ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਇਸ ਤੋਂ ਪਹਿਲਾ ਉਹ ਜੁਆਇੰਟ ਸੈਕਟਰੀ ਸਿਹਤ ਤੇ ਪਰਿਵਾਰ ਭਲਾਈ ਰਹਿ ਚੁੱਕੇ ਹਨ। ਅਮਨਿੰਦਰ ਕੌਰ ਬਰਾੜ ਇਸ ਜ਼ਿਲ੍ਹੇ ਵਿੱਚ ਸਬ ਡਵੀਜ਼ਨ ਖਰੜ ਵਿਖੇ ਬਤੌਰ ਐਸ.ਡੀ.ਐਮ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ।

ਇਸ ਮੌਕੇ ਉਹਨ੍ਹਾਂ ਜਿਲ੍ਹਾ ਪ੍ਰਸ਼ਾਸਨ ਦੇ ਵੱਖ ਵੱਖ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਕਿਹਾ ਕਿ ਉਹ ਜਿਲ੍ਹਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨਗੇ ਅਤੇ ਜਿਲ੍ਹੇ ਦੇ ਵਿਕਾਸ ਪ੍ਰਤੀ ਤਨਦੇਹੀ ਨਾਲ ਕੰਮ ਕਰਦੇ ਹੋਏ ਇਸਨੂੰ ਨਵੀਂ ਬੁਲੰਦੀਆਂ ‘ਤੇ ਲੈ ਕੇ ਜਾਣ ਦੀ ਕੋਸ਼ਿਸ ਕਰਨਗੇ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..