ਮੋਹਾਲੀ ਪ੍ਰੈਸ ਕਲੱਬ ਦਾ ਸਾਲਾਨਾ ਚੋਣ ਸਬੰਧੀ ਪਟਵਾਰੀ-ਸ਼ਾਹੀ ਪੈਨਲ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ
1 min readਮੋਹਾਲੀ, 29 ਮਾਰਚ, 2022: ਮੋਹਾਲੀ ਪ੍ਰੈਸ ਕਲੱਬ ਦੀ 31 ਮਾਰਚ ਨੂੰ ਹੋਣ ਵਾਲੀ ਸਲਾਨਾ ਚੋਣ ਨੂੰ ਲੈ ਕੇ ਅੱਜ ਪਟਵਾਰੀ-ਸ਼ਾਹੀ ਗਰੁੱਪ ਵਲੋਂ ਆਪਣੇ ਪੈਨਲ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਕਲੱਬ ਦੀਆਂ ਨਿਰਧਾਰਤ 9 ਅਹੁਦੇਦਾਰੀਆਂ ਉਤੇ 11 ਮੈਂਬਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਮੁੱਖ ਚੋਣ ਅਧਿਕਾਰੀ ਹਰਿੰਦਰ ਪਾਲ ਸਿੰਘ ਹੈਰੀ, ਚੋਣ ਅਧਿਕਾਰੀ ਕਿਰਪਾਲ ਸਿੰਘ ਅਤੇ ਗੁਰਮੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ, ਜਿਸ ਵਿਚ ਪਟਵਾਰੀ-ਸ਼ਾਹੀ ਪੈਨਲ ਵਲੋਂ ਸੁਖਦੇਵ ਸਿੰਘ ਪਟਵਾਰੀ (ਪ੍ਰਧਾਨ), ਗੁਰਮੀਤ ਸਿੰਘ ਸ਼ਾਹੀ (ਜਨਰਲ ਸਕੱਤਰ), ਮਨਜੀਤ ਸਿੰਘ ਚਾਨਾ (ਸੀਨੀਅਰ ਮੀਤ ਪ੍ਰਧਾਨ), ਸੁਸ਼ੀਲ ਗਰਚਾ (ਮੀਤ ਪ੍ਰਧਾਨ), ਧਰਮ ਸਿੰਘ (ਮੀਤ ਪ੍ਰਧਾਨ), ਕੁਲਵੰਤ ਸਿੰਘ ਕੋਟਲੀ (ਮੀਤ ਪ੍ਰਧਾਨ), ਰਾਜ ਕੁਮਾਰ ਅਰੋੜਾ (ਜਥੇਬੰਦਕ ਸਕੱਤਰ), ਸਰੋਜ ਕੁਮਾਰੀ ਵਰਮਾ (ਜੁਆਇੰਟ ਸਕੱਤਰ), ਨੀਲਮ ਕੁਮਾਰੀ ਠਾਕੁਰ (ਜੁਆਇੰਟ ਸਕੱਤਰ), ਭੁਪਿੰਦਰ ਬੱਬਰ (ਜੁਆਇੰਟ ਸਕੱਤਰ) ਅਤੇ ਰਾਜੀਵ ਤਨੇਜਾ (ਕੈਸ਼ੀਅਰ) ਦੇ ਨਾਮਜ਼ਦਗੀ ਪੱਤਰ ਪ੍ਰਾਪਤ ਹੋਏ।
ਇਥੇ ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵਲੋਂ ਜਾਰੀ ਚੋਣ ਸ਼ਡਿਊਲ ਮੁਤਾਬਕ ਨਾਮਜ਼ਦਗੀਆਂ ਭਰਨ ਲਈ 29 ਮਾਰਚ ਨੂੰ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 1 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਸੀ ਜਦਕਿ ਨਾਮਜ਼ਦਗੀ ਵਾਪਸ ਲੈਣ ਦਾ ਸਮਾਂ 30 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਨਾਮਜ਼ਦਗੀ ਫਾਰਮਾਂ ਦੀ ਪੜਤਾਲ 30 ਮਾਰਚ ਨੂੰ ਦੁਪਹਿਰ 4 ਵਜੇ ਤੋਂ 5 ਵਜੇ ਤੱਕ ਹੋਵੇਗੀ। ਚੋਣ ਪ੍ਰਕਿਰਿਆ 31 ਮਾਰਚ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਹੋਵੇਗੀ। ਇਹ ਚੋਣ ਮੋਹਾਲੀ ਪ੍ਰੈਸ ਕਲੱਬ, ਕੋਠੀ ਨੰਬਰ 384, ਫੇਜ਼-4, ਮੋਹਾਲੀ ਵਿਖੇ ਹੋਵੇਗੀ ਜਦਕਿ ਚੋਣ ਨਤੀਜੇ 31 ਮਾਰਚ ਨੂੰ ਸ਼ਾਮੀ 4 ਵਜੇ ਤੋਂ ਬਾਅਦ ਐਲਾਨੇ ਜਾਣਗੇ। ਜੇਕਰ ਬਿਨਾਂ ਮੁਕਾਬਲੇ ਦੌਰਾਨ ਅਹੁਦੇਦਾਰ ਚੁਣੇ ਜਾਂਦੇ ਹਨ ਤਾਂ ਇਸ ਦੇ ਨਤੀਜੇ ਦਾ ਐਲਾਨ 30 ਮਾਰਚ ਨੂੰ ਹੀ ਸ਼ਾਮ 5 ਵਜੇ ਤੋਂ ਬਾਅਦ ਕਰ ਦਿੱਤਾ ਜਾਵੇਗਾ।